ਜਲੰਧਰ (ਵਿੱਕੀ ਸੂਰੀ) :ਮਖਦੂਮਪੁਰਾ, ਨਜ਼ਦੀਕੀ ਗੁਰਦਆਰਾ ਜਲੰਧਰ ਵਿਖੇ ਧਾਰਮਿਕ ਸਮਾਗਮ “ਸ਼ਿਵ ਵਿਵਾਹ ” 20 ਨਵੰਬਰ 2023 ਨੂੰ ਬੜੀ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ । ਇਸ ਧਾਰਮਿਕ ਸਮਾਗਮ ਵਿੱਚ ਰਾਹੁਲ ਜੀ (ਆਰਟ ਗਰੁੱਪ) ਜੰਗਮ ਭਗਤਾਂ ਵੱਲੋਂ ਸ਼ਿਵ ਵਿਆਹ ਨਾਲ ਸਬੰਧਤ ਧਾਰਮਿਕ ਭਜਨ ਗਾਏ ਜਾਣਗੇ ਅਤੇ ਵਿਧੀ ਵਿਧਾਨ ਨਾਲ ਸ਼ਿਵ ਵਿਵਾਹ ਕਰਵਾਇਆ ਜਾਵੇਗਾ । ਉਨ੍ਹਾਂ ਨੇ ਕਿਹਾ ਕਿ ਆਪ ਸਭ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦੀ ਕ੍ਰਿਪਾਲਤਾ ਕਰਨੀ ਜੀ ਅਤੇ ਆਪ ਜੀ ਦਾ ਅਤੀ ਧੰਨਵਾਦ ਹੋਵੇਗਾ।

    ਇਸ ਮੌਕੇ ਮੋਹਨ ਲਾਲ ਜੀ ਵੱਲੋ ਵੈਲਕਮ ਪੰਜਾਬ ਦੇ ਦਫਤਰ ਵਿਚ ਆ ਕੇ ਵੈਲਕਮ ਪੰਜਾਬ ਚੀਫ ਐਡੀਟਰ ਅਮਰਪ੍ਰੀਤ ਸਿੰਘ ਅਤੇ ਓਹਨਾ ਦੀ ਪੂਰੀ ਟੀਮ ਨੂੰ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਣ ਦਾ ਸੱਦਾ ਪੱਤਰ ਦਿੱਤਾ ਗਿਆ ।