ਫਰੀਦਕੋਟ, 20 ਫਰਵਰੀ (ਵਿਪਨ ਕੁਮਾਰ ਮਿਤੱਲ,ਪ੍ਰਬੋਧ ਸ਼ਰਮਾ) – ਡਾਕਟਰ ਬਲਜੀਤ ਸਿੰਘ ਬੱਲ ਅਤੇ ਸੇਵਾ ਮੁਕਤ ਡੀਈਓ ਨੇਕ ਸਿੰਘ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ ਜਦੋਂ ਡਾਕਟਰ ਬਲਜੀਤ ਸਿੰਘ ਬੱਲ ਦੇ ਹੋਣਹਾਰ ਨੌਜਵਾਨ ਇਕਲੋਤੇ ਪੁੱਤਰ ਅਤੇ ਨੇਕ ਸਿੰਘ ਦੇ ਦਮਾਦ ਡਾਕਟਰ ਹਰਮਨਦੀਪ ਸਿੰਘ ਬੱਲ ਇੱਕ ਭਿਆਨਕ ਸੜਕ ਹਾਦਸੇ ਵਿੱਚ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ। ਡਾਕਟਰ ਹਰਮਨਦੀਪ ਸਿੰਘ ਬੱਲ ਇੱਕ ਪ੍ਰਸਿੱਧ ਫਿਜੀਓਥਰੇਪਿਸਟ ਸਨ। ਇਸ ਦੁੱਖ ਦੀ ਖਬਰ ਕਾਰਨ ਸਾਰੇ ਸ਼ਹਿਰ ਵਿੱਚ ਸੋਗ ਦਾ ਮਾਹੌਲ ਹੈ। ਡਾਕਟਰ ਹਰਮਨਦੀਪ ਸਿੰਘ ਬੱਲ ਨਮਿਤ ਅੰਤਿਮ ਅਰਦਾਸ 22 ਫਰਵਰੀ ਦਿਨ ਵੀਰਵਾਰ ਨੂੰ ਗੁਰਦੁਆਰਾ ਗੋਦੜੀ ਸਾਹਿਬ, ਕੋਟਕਪੂਰਾ ਰੋਡ, ਫਰੀਦਕੋਟ ਵਿਖੇ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਹੋਵੇਗੀ। ਇਸ ਦੁੱਖ ਦੀ ਘੜੀ ਵਿੱਚ ਕੁਸ਼ਲਦੀਪ ਸਿੰਘ ਢਿੱਲੋ ਸਾਬਕਾ ਵਿਧਾਇਕ, ਸੁਖਦੀਪ ਘੁਗਿਆਣਾ, ਬਲਜੀਤ ਬਾਠ, ਮੋਹਣ ਲਾਲ, ਕੇਵਲ ਗਿੱਲ, ਵਰਿੰਦਰ ਸਿੰਘ ਬਰਾੜ ਸੰਧਵਾਂ, ਸੰਦੀਪ ਸਿੰਘ ਸਨੀ ਬਰਾੜ ਓਐਸਡੀ, ਗੁਰਦਿਤ ਸਿੰਘ ਸੇਖੋ ਐਮਐਲਏ ਫਰੀਦਕੋਟ, ਪਰਮਬੰਸ ਸਿੰਘ ਬੰਟੀ ਰੁਮਾਣਾ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਫਰੀਦਕੋਟ, ਸਤੀਸ਼ ਗਰੋਵਰ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਗੁਰਨਾਮ ਸਿੰਘ ਸੰਧੂ ਮਾਨਸਾ ਨੇ ਦੋਹਾਂ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।