ਦੇਸ਼ ਦੀ ਸਭ ਤੋਂ ਵੱਡੀ ਸਾਫਟਵੇਅਰ ਕੰਪਨੀ TCS ਨੇ ਆਪਣੀ ਹਾਜ਼ਰੀ ਨੀਤੀ ਨੂੰ ਸਖਤ ਕਰ ਦਿੱਤਾ ਹੈ। ਕੰਪਨੀ ਦੁਆਰਾ ਕਰਮਚਾਰੀਆਂ ਨੂੰ ਹਫ਼ਤੇ ਵਿੱਚ ਪੰਜ ਦਿਨ ਦਫਤਰ ਤੋਂ ਕੰਮ ਕਰਨ ਦਾ ਆਦੇਸ਼ ਤੋਂ ਬਾਅਦ ਆਉਣ ਵਾਲੇ ਨਵੀਨਤਮ ਨੀਤੀ ਅਪਡੇਟ ਦੇ ਅਨੁਸਾਰ , 60 ਪ੍ਰਤੀਸ਼ਤ ਤੋਂ ਘੱਟ ਹਾਜ਼ਰੀ ਵਾਲੇ ਤਿਮਾਹੀ ਵੇਰੀਏਬਲ ਬੋਨਸ (Quarterly Variable Pay) ਲਈ ਯੋਗ ਨਹੀਂ ਹੋਣਗੇ।

    ਸੂਤਰਾਂ ਨੇ ਮਨੀਕੰਟਰੋਲ ਨੂੰ ਦੱਸਿਆ ਕਿ TCS ਨੇ ਹਾਲ ਹੀ ਵਿੱਚ ਕਰਮਚਾਰੀਆਂ ਨੂੰ ਇਹਨਾਂ ਬਦਲਾਵਾਂ ਬਾਰੇ ਸੂਚਿਤ ਕਰਨ ਵਾਲੇ ਅੰਦਰੂਨੀ HR ਪੋਰਟਲ ‘ਤੇ ਆਪਣੀ ਨੀਤੀ ਨੂੰ ਅਪਡੇਟ ਕੀਤਾ ਹੈ। HCL ‘ਚ ਹੁਣ ਘਰ ਤੋਂ ਕੰਮ ਖਤਮ, ਹਫਤੇ ‘ਚ 3 ਦਿਨ ਦਫਤਰ ਆਉਣਾ ਹੋਵੇਗਾ ਲਾਜ਼ਮੀ, ਨਾ ਆਏ ਤਾਂ ਹੋਵੇਗੀ ਕਾਰਵਾਈ!

    17 ਅਪ੍ਰੈਲ ਨੂੰ ਸੋਧੀ ਗਈ ਅਪਡੇਟ ਕੀਤੀ ਨੀਤੀ ਦੇ ਅਨੁਸਾਰ ਟੀਸੀਐਸ ਸਿਰਫ ਉਨ੍ਹਾਂ ਕਰਮਚਾਰੀਆਂ ਨੂੰ ਪੂਰਾ ਬੋਨਸ ਦੇਵੇਗਾ ,ਜਿਨ੍ਹਾਂ ਦੀ ਹਾਜ਼ਰੀ 85 ਪ੍ਰਤੀਸ਼ਤ ਜਾਂ ਇਸ ਤੋਂ ਵੱਧ ਹੈ। ਹਾਜ਼ਰੀ 85 ਫੀਸਦੀ ਤੋਂ ਘੱਟ ਹੋਣ ‘ਤੇ ਕਰਮਚਾਰੀਆਂ ਦਾ ਬੋਨਸ ਕੱਟਿਆ ਜਾਵੇਗਾ।

    ਹਾਜ਼ਰੀ ਦੇ ਹਿਸਾਬ ਨਾਲ ਦਿੱਤਾ ਜਾਵੇਗਾ ਬੋਨਸ  

    ਅੱਪਡੇਟ ਪਾਲਿਸੀ ਦੇ ਅਨੁਸਾਰ ਹਫ਼ਤੇ ਵਿੱਚ 4 ਜਾਂ ਇਸ ਤੋਂ ਵੱਧ ਦਿਨ ਦਫ਼ਤਰ ਆਉਣ ਵਾਲੇ ਮੁਲਾਜ਼ਮਾਂ ਨੂੰ 100 ਫ਼ੀਸਦੀ ਕਾਰਗੁਜ਼ਾਰੀ ਬੋਨਸ ਦਿੱਤਾ ਜਾਵੇਗਾ। ਇਸ ਤੋਂ ਇਲਾਵਾ 75 ਤੋਂ 85 ਫੀਸਦੀ ਹਾਜ਼ਰੀ ਵਾਲੇ ਕਰਮਚਾਰੀਆਂ ਨੂੰ 75 ਫੀਸਦੀ ਕਾਰਗੁਜ਼ਾਰੀ ਪਰਫੋਮਸ ਬੋਨਸ ਮਿਲੇਗਾ। 60 ਤੋਂ 75 ਪ੍ਰਤੀਸ਼ਤ ਹਾਜ਼ਰੀ ਵਾਲੇ ਨੂੰ 50 ਪ੍ਰਤੀਸ਼ਤ  ਪਰਫੋਮਸ ਬੋਨਸ   ਦਿੱਤਾ ਜਾਵੇਗਾ। 60 ਫੀਸਦੀ ਤੋਂ ਘੱਟ ਹਾਜ਼ਰੀ ਵਾਲਿਆਂ ਨੂੰ ਕੋਈ ਬੋਨਸ ਨਹੀਂ ਦਿੱਤਾ ਜਾਵੇਗਾ।

    ਹਰ ਹਫ਼ਤੇ 45 ਘੰਟੇ ਦਫ਼ਤਰ ਹਾਜ਼ਰ ਹੋਣਾ ਪਵੇਗਾ

    ਇਸ ਦੇ ਨਾਲ ਹੀ ਕੰਪਨੀ ਨੇ ਹਰ ਹਫਤੇ 45 ਘੰਟੇ ਜਾਂ ਰੋਜ਼ਾਨਾ 9 ਘੰਟੇ ਦਫਤਰ ਆਉਣ ਦਾ ਨਿਯਮ ਵੀ ਬਣਾਇਆ ਹੈ। TCS ਉਨ੍ਹਾਂ ਕਰਮਚਾਰੀਆਂ ਦੇ ਖਿਲਾਫ ਕਾਰਵਾਈ ਕਰਨਾ ਚਾਹੁੰਦਾ ਹੈ ਜੋ ਵਰਕ ਫਰੋਮ ਆਫ਼ਿਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ। ਇਸ ਲਈ, ਕੰਪਨੀ ਨੇ ਦਫਤਰ ਤੋਂ ਕੰਮ ਨੂੰ ਵੇਰੀਏਬਲ ਤਨਖਾਹ ਜਾਂ ਬੋਨਸ ਨਾਲ ਜੋੜ ਦਿੱਤਾ ਹੈ। ਕੰਪਨੀ ਦੇ ਅੰਦਰੂਨੀ ਮੀਮੋ ‘ਚ ਕਿਹਾ ਗਿਆ ਹੈ ਕਿ ਜਿਹੜੇ ਕਰਮਚਾਰੀ 85 ਫੀਸਦੀ ਜਾਂ ਇਸ ਤੋਂ ਵੱਧ ਹਾਜ਼ਰੀ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ, ਉਨ੍ਹਾਂ ਖਿਲਾਫ ਅਨੁਸ਼ਾਸਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ।