ਜਲੰਧਰ(ਵਿੱਕੀ ਸੂਰੀ)- ਤੁਹਾਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਰਮੇਸ਼ ਸ਼ਰਮਾ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਜਾਣਕਾਰੀ ਮੁਤਾਬਕ ਬੀਤੀ ਦੇਰ ਰਾਤ ਉਨ੍ਹਾਂ ਨੇ ਇਸ ਦੁਨੀਆ ਨੂੰ ਅਲਵਿਦਾ ਆਖਿਆ। ਰਮੇਸ਼ ਸ਼ਰਮਾ ਦਾ ਅੰਤਿਮ ਸੰਸਕਾਰ ਅੱਜ ਸਵੇਰੇ 10 ਵਜੇ ਘਾਹ ਮੰਡੀ ਚੁੰਗੀ ਬਸਤੀ ਸ਼ੇਖ ਜਲੰਧਰ ਵਿਖੇ ਕੀਤਾ ਗਿਆ। ਦੱਸ ਦੇਈਏ ਕਿ ਰਮੇਸ਼ ਸ਼ਰਮਾ ਏ. ਐੱਸ.ਆਈ. ਰਿਟਾਇਰ ਸਨ। ਉਹ ਆਪਣੇ ਪਿੱਛੇ ਦੋ ਪੁੱਤਰ ਵਿੱਕੀ ਤੇ ਰੋਹਿਤ ਛੱਡ ਗਏ ਹਨ। ਇਸ ਦੁੱਖ ਦੀ ਘੜੀ ਦੌਰਾਨ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ ਨੇ ਦੁਖ ਪ੍ਰਗਟਾਉਂਦੇ ਹੋਏ ਕਿਹਾ ਕਿ ਰਮੇਸ਼ ਸ਼ਰਮਾ ਬਹੁਤ ਹੀ ਨੇਕ ਇਨਸਾਨ ਸਨ ਅਤੇ ਸਮਾਜ ਸੇਵਕ ਸਨ।