ਜਲੰਧਰ(ਵਿੱਕੀ ਸੂਰੀ)- ਸਾਡੇ ਸਤਿਕਾਰਯੋਗ ਸ਼੍ਰੀ ਸੁਭਾਸ਼ ਤਨੇਜਾ ਜੀ 10 ਸਤੰਬਰ 2020 ਨੂੰ ਪ੍ਰਭੂ ਚਰਨਾਂ ਵਿਚ ਜਾ ਬਿਰਾਜੇ ਹਨ। ਅੱਜ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਕਿਰਿਆ ਰਸਮ 1 ਵਜੇ ਤੋਂ 2 ਵਜੇ ਤੱਕ ਗੀਤਾ ਮੰਦਰ, ਮਾਡਲ ਟਾਊਨ ਜਲੰਧਰ ਵਿਖੇ ਕੀਤੀ ਗਈ। ਇਸ ਮੌਕੇ ਭਗਵਾਨ ਰਾਮ ਜੀ ਦਾ ਕਥਾ ਕੀਰਤਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਸ਼੍ਰੀਮਤੀ ਰਾਜ ਤਨੇਜਾ (ਪਤਨੀ), ਮੁਨੀਸ਼ ਤਨੇਜਾ (ਪੁੱਤਰ), ਅਮਿਤ ਤਨੇਜਾ (ਪੁੱਤਰ), ਵਰੁਣ ਤਨੇਜਾ (ਪੁੱਤਰ), ਤਰੁਣ ਚੁੱਗ, ਸਾਬਕਾ ਐੱਮ.ਐੱਲ.ਏ. ਸ. ਸਰਬਜੀਤ ਸਿੰਘ ਮੱਕੜ, ਮਹਿੰਦਰ ਭਗਤ, ਗੁਰਚਰਨ ਸਿੰਘ ਚੰਨੀ, ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ, ਸ਼ੀਤਲ ਅੰਗੂਰਾਲ, ਰਾਜੂ ਖੰਨਾ, ਰਾਜੂ ਜੁੱਲਕਾ, ਕੀਮਤੀ ਭਗਤ ਆਦਿ ਹਾਜ਼ਰ ਸਨ।