ਜਲੰਧਰ- ਤੁਹਾਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਰਣਵੀਰ ਕੁਮਾਰ (ਕਾਲਾ) ਪੁੱਤਰ ਮਰਹੂਮ ਸੋਹਨ ਲਾਲ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਜਾਣਕਾਰੀ ਮੁਤਾਬਕ ਅੱਜ ਸਵੇਰੇ ਤਕਰੀਬਨ 5.30 ਵਜੇ ਉਨ੍ਹਾਂ ਨੂੰ ਅਚਾਨਕ ਦਿਲ ਵਿਚ ਦਰਦ ਹੋਇਆ ਅਤੇ ਬਾਅਦ ਵਿਚ ਉਨ੍ਹਾਂ ਨੂੰ ਨਿੱਜ਼ੀ ਹਸਪਤਾਲ ਲਿਆਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਇਸ ਦੌਰਾਨ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ ਨੇ ਦੁੱਖ ਪ੍ਰਗਟਾਉਂਦੇ ਹੋਏ ਜਾਣਕਾਰੀ ਦਿੱਤੀ ਕਿ ਰਣਵੀਰ ਕੁਮਾਰ (ਕਾਲਾ) ਬਹੁਤ ਨੇਕ ਸੁਭਾ ਦੇ ਮਾਲਕ ਸਨ ਜੋ ਕਿ ਮਹੁੱਲੇ ਦਾ ਹਰ ਕੰਮ ਅੱਗੇ ਹੋ ਕੇ ਕਰਦੇ ਸਨ। ਉਨ੍ਹਾਂ ਇਹ ਵੀ ਕਿਹਾ ਕਿ ਰਣਵੀਰ ਕੁਮਾਰ ਨਾਲ ਉਨ੍ਹਾਂ ਦੇ ਪਰਿਵਾਰਿਕ ਸੰਬੰਧ ਸਨ ਅਤੇ ਉਨ੍ਹਾਂ ਦੀ ਸੱਜੀ ਬਾਂਹ ਸਨ। ਉਨ੍ਹਾਂ ਦੇ ਇੰਝ ਅਚਾਨਕ ਚਲੇ ਜਾਣ ਨਾਲ ਬਹੁਤ ਵੱਡਾ ਘਾਟਾ ਪਿਆ ਹੈ।
ਦੱਸ ਦੇਈਏ ਕਿ ਰਣਵੀਰ ਕੁਮਾਰ (ਕਾਲਾ) ਮੰਡੀ ਬੋਰਡ ਦੇ ਮੁਲਾਜ਼ਮ ਵੀ ਸਨ ਅਤੇ ਉਹ ਬਹੁਤ ਵੱਡੇ ਸਮਾਜ ਸੇਵਕ ਵੀ ਸਨ। ਰਣਵੀਰ ਕੁਮਾਰ ਦੇ ਇੰਝ ਚਲੇ ਜਾਣ ਨਾਲ ਪਰਿਵਾਰ ਵਾਲਿਆਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਰਣਵੀਰ ਕੁਮਾਰ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ 4 ਵਜੇ ਘਾਹ ਮੰਡੀ ਚੁੰਗੀ ਬਸਤੀ ਸ਼ੇਖ ਜਲੰਧਰ ਵਿਖੇ ਕੀਤਾ ਜਾਵੇਗਾ। ਪਰਿਵਾਰ ਵੱਲੋਂ ਸਭ ਨੂੰ ਬੇਨਤੀ ਹੈ ਕਿ ਕੋਵਿਡ ਨੂੰ ਮੁੱਖ ਰੱਖਦੇ ਹੋਏ ਸੰਗਤ ਘਰ ਆਉਣ ਦਾ ਕਸ਼ਟ ਨਾ ਕਰੇ, ਜਿਸ ਕਿਸੇ ਨੇ ਵੀ ਅਫਸੋਸ ਕਰਨਾ ਹੈ ਉਹ ਇਸ ਫੋਨ ਨੰ. 98721-22224 ’ਤੇ ਫੋਨ ਕਰ ਸਕਦਾ ਹੈ।

    ਦੁਖੀ ਹਿਰਦੇ
    ਪਤਨੀ- ਨੀਲਮ
    ਭਰਾ- ਪ੍ਰਦੀਪ ਕੁਮਾਰ ਦੀਪੀ