ਜਲੰਧਰ-ਪਿਛਲੇ ਕਈ ਸਮੇਂ ਤੋਂ ਬਸਤੀ ਸ਼ੇਖ ਵਿਚ ਕਾਫੀ ਦੁਖ ਭਰੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਹਨ। ਇਸ ਦੌਰਾਨ ਅੱਜ ਬਸਤੀ ਸ਼ੇਖ ਵਿਖੇ ਇਕ ਹੋਰ ਦੁਖਾਂਤ ਵਾਪਰਿਆ ਹੈ। ਸੋਨੂੰ ਦੁਆ ਪੁੱਤਰ ਹੰਸ ਰਾਜ ਦੁਆ ਵਾਸੀ ਬਸਤੀ ਸ਼ੇਖ ਵੱਡਾ ਬਾਜ਼ਾਰ ਜੋ ਕਿ ਡੀ.ਜੇ. ਦਾ ਕੰਮ ਕਰਦੇ ਸਨ ਅੱਜ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਜਾਣਕਾਰੀ ਮੁਤਾਬਕ ਅੱਜ ਸਵੇਰੇ ਤਕਰੀਬਨ 10.30 ਵਜੇ ਉਨ੍ਹਾਂ ਨੇ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ। ਦੱਸ ਦੇਈਏ ਕਿ ਸੋਨੂੰ ਦੁਆ ਕਾਫੀ ਸਮੇਂ ਤੋਂ ਕਿਡਨੀ ਦੀ ਸਮੱਸਿਆ ਨਾਲ ਜੂਝ ਰਹੇ ਸਨ। ਇਲਾਜ ਦੌਰਾਨ ਲੁਧਿਆਣਾ ਦੇ ਨਿੱਜੀ ਹਸਪਤਾਲ ਵਿਖੇ ਅੱਜ ਉਨ੍ਹਾਂ ਦੀ ਮੌਤ ਹੋ ਗਈ। ਇਸ ਦੁਖ ਦੀ ਘੜੀ ਦੌਰਾਨ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ ਨੇ ਦੁਖ ਪ੍ਰਗਟਾਉਂਦੇ ਹੋਏ ਕਿਹਾ ਕਿ ਸੋਨੂੰ ਦੁਆ ਬਹੁਤ ਹੀ ਮਿਲਾਪੜੇ ਸੁਭਾਅ ਦੇ ਮਾਲਕ ਸਨ ਅਤੇ ਸਮਾਜ ਸੇਵਾ ਵਿਚ ਵੀ ਆਪਣਾ ਹਿੱਸਾ ਪਾਉਂਦੇ ਸਨ। ਜਨਕ ਨਗਰ ਵੈਲਫੇਅਰ ਸੁਸਾਇਟੀ ਮੈਂਬਰ ਪ੍ਰਿੱਤਪਾਲ ਸਿੰਘ ਲੱਕੀ, ਨੀਰਜ਼ ਮੱਕੜ, ਜੋਤੀ ਟੰਡਨ, ਸਰੋਜ ਪਾਂਡੇ, ਅਸ਼ਵਨੀ ਪੰਡਿਤ ਜੀ ਡੋਗਰਾ, ਹੈਪੀ ਵਰਮਾ ਤੇ ਨਵਜੋਤ ਸਿੰਘ ਮਾਲਟਾ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਸੋਨੂੰ ਦੁਆ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ 4.00 ਵਜੇ ਘਾਹ ਮੰਡੀ ਚੁੰਗੀ ਬਸਤੀ ਸ਼ੇਖ ਜਲੰਧਰ ਵਿਖੇ ਕੀਤਾ ਜਾਵੇਗਾ।