ਜਲੰਧਰ(ਅਮਦੀਪ ਸਿੰਘ )-ਪਿਛਲੇ ਕਈ ਸਮੇਂ ਤੋਂ ਬਸਤੀ ਸ਼ੇਖ ਵਿਚ ਕਾਫੀ ਦੁਖ ਭਰੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਹਨ। ਇਸ ਦੌਰਾਨ ਅੱਜ ਬਸਤੀ ਸ਼ੇਖ ਵਿਖੇ ਇਕ ਹੋਰ ਦੁਖਾਂਤ ਵਾਪਰਿਆ ਹੈ। ਵਿਜੈ ਕੁਮਾਰ ਅਬਰੋਲ ਵਾਸੀ ਬਸਤੀ ਸ਼ੇਖ ਅੱਜ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਜਾਣਕਾਰੀ ਮੁਤਾਬਕ ਅੱਜ ਸ਼ਾਮ ਕਰੀਬਨ 7:00 ਵਜੇ ਉਨ੍ਹਾਂ ਨੇ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ। ਦੱਸ ਦੇਈਏ ਕਿ ਵਿਜੈ ਕੁਮਾਰ ਅਬਰੋਲ ਜੀ ਬਹੁਤ ਧਾਰਮਿਕ ਸੰਸਥਾਵਾਂ ਨਾਲ ਜੁੜੇ ਸਨ। ਭਗਤਾਂ ਦੀ ਖੂਹੀ ਮੰਦਿਰ ਦੇ ਪ੍ਰਧਾਨ ਸਨ ਤੇ ਬਾਲਾ ਜੀ ਟ੍ਰਸ੍ਟ ਅੰਮ੍ਰਿਤਸਰ ਦੇ ਵੀ ਪ੍ਰਧਾਨ ਸਨ। ਵਿਜੈ ਕੁਮਾਰ ਅਬਰੋਲ ਜੀ ਬਹੁਤ ਵੱਡੇ ਸਮਾਜ ਸੇਵਕ ਵੀ ਸਨ ਗਰੀਬ ਲੜਕੀਆਂ ਦੇ ਵਿਆਹ ਉਹ ਆਪ ਕਰਾਉਂਦੇ ਸਨ, ਮਹੱਲੇ ਵਿਚ ਜਾ ਕਿਸੇ ਗਰੀਬ ਨੂੰ ਹਸਪਤਾਲ ਲਿਜਾਣ ਦੀ ਲੋੜ ਪੈਂਦੀ ਤਾਂ ਉਹ ਆਪ ਜਾ ਕੇ ਉਹਦਾ ਇਲਾਜ ਕਰਾਉਂਦੇ ਸਨ। ਜਿਥੇ ਓਹਨਾ ਦੀ ਹਿੰਦੂ ਧਰਮ ਵਿਚ ਆਸਥਾ ਸੀ ਓਥੇ ਉਹ ਸਾਰੇ ਧਰਮਾਂ ਦਾ ਵੀ ਸਤਿਕਾਰ ਕਰਦੇ ਸਨ। ਉਹਨਾਂ ਦਾ ਪੁੱਤਰ ਸੰਜੂ ਅਬਰੋਲ ਵੀ ਬਹੁਤ ਨੇਕ ਇਨਸਾਨ ਹੈ ਤੇ ਹਰ ਵੇਲੇ ਆਪਣੇ ਪਿਤਾ ਦੀ ਇਨ੍ਹਾਂ ਸਾਰੇ ਸਮਾਜਿਕ ਤੇ ਧਾਰਮਿਕ ਕੰਮਾਂ ਵਿਚ ਉਨ੍ਹਾਂ ਦਾ ਸਾਥ ਦਿੰਦਾ ਹੈ। ਇਸ ਦੁੱਖ ਦੀ ਘੜੀ ਦੌਰਾਨ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ ਨੇ ਦੁੱਖ ਪ੍ਰਗਟਾਉਂਦੇ ਹੋਏ ਕਿਹਾ ਕਿ ਵਿਜੈ ਕੁਮਾਰ ਅਬਰੋਲ ਦਾ ਜਾਣਾ ਸਾਡੇ ਬਸਤੀ ਸ਼ੇਖ ਲਈ ਬਹੁਤ ਵੱਡਾ ਘਾਟਾ ਹੈ ਤੇ ਇਨ੍ਹਾਂ ਦੀ ਕਮੀ ਕਦੀ ਪੂਰੀ ਨਹੀਂ ਹੋ ਸਕਦੀ। ਇਸ ਦੁੱਖ ਦੀ ਘੜੀ ਵਿਚ ਸ.ਹੀਰਾ ਸਿੰਘ,ਵਿਜੈ ਕੁਮਾਰ ਲੂਥਰ,ਪ੍ਰਿਥੀਪਾਲ ਸਿੰਘ ਗਾਮਾ, ਸ਼ਸ਼ੀ ਜੁਲਕਾ,ਸੱਤਪਾਲ ਗੁਗਲਾਨੀ,ਵਿਪਨ ਆਨੰਦ,ਨਰਿੰਦਰ ਨੰਦਾ,ਸੰਨੀ ਧੰਜਲ,ਦਿਨੇਸ਼ ਅਬਰੋਲ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਵਿਜੈ ਕੁਮਾਰ ਅਬਰੋਲ ਦਾ ਅੰਤਿਮ ਸੰਸਕਾਰ ਕੱਲ ਘਾਹ ਮੰਡੀ ਚੁੰਗੀ ਬਸਤੀ ਸ਼ੇਖ ਜਲੰਧਰ ਵਿਖੇ ਕੀਤਾ ਜਾਵੇਗਾ।

    ਇਸ ਦੁਖਦਾਈ ਸਮੇਂ ਸਮੂਹ ਸੱਜਣਾਂ ਨੂੰ ਬੇਨਤੀ ਹੈ ਕਿ ਪ੍ਰਸ਼ਾਸਨ ਤੇ ਸਿਹਤ ਵਿਭਾਗ ਵੱਲੋਂ ਜ਼ਿਆਦਾ ਇਕੱਠ ਨਾ ਕਰਨ ਦੀਆਂ ਹਦਾਇਤਾਂ ਅਨੁਸਾਰ ਆਪਣੇ-ਆਪਣੇ ਘਰਾਂ ਵਿੱਚ ਬੈਠ ਕੇ ਹੀ ਵਿੱਛੜੀ ਆਤਮਾ ਲਈ ਅਰਦਾਸ ਕਰਨੀ ਹੈ ਕਿ ਵਿਜੈ ਕੁਮਾਰ ਅਬਰੋਲ ਨੂੰ ਪ੍ਰਮਾਤਮਾ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ।

    ਦੁਖੀ ਹਿਰਦੇ:-
    ਪੁੱਤਰ -ਸੰਜੂ ਅਬਰੋਲ-M-98884-90128
    ਪਤਨੀ-ਵਿਜੈ ਕੁਮਾਰੀ ਅਬਰੋਲ