ਜਲੰਧਰ (ਵਿੱਕੀ ਸੂਰੀ)-ਹੁਣੇ ਹੁਣੇ ਬਹੁਤ ਹੀ ਦੁਖਭਰੀ ਖ਼ਬਰ ਮਿਲੀ ਹੈ ਕਿ ਦਵਿੰਦਰ ਸਿੰਘ ਚੌਧਰੀ ਪ੍ਰਧਾਨ ਚਿੰਤਪੂਰਨੀ ਮੰਦਿਰ ਨੇੜੇ ਸ਼ੀਤਲਾ ਮੰਦਿਰ ਮਾਈ ਹੀਰਾਂ ਗੇਟ ਜਲੰਧਰ ਇਸ ਸੰਸਾਰ ਤੋਂ ਅਕਾਲ ਚਲਾਣਾ ਕਰ ਗਏ ਹਨ। ਜਾਣਕਾਰੀ ਮੁਤਾਬਿਕ ਉਹਨਾਂ ਦੇ ਪੈਰ ਤੇ ਸੱਟ ਲੱਗਣ ਕਰਨ ਉਹ ਹਸਪਤਾਲ ਚ ਦਾਖ਼ਲ ਹੋਏ ਸਨ ਤੇ ਉਥੇ ਹੀ ਉਨ੍ਹਾਂ ਦੀ ਮੌਤ ਹੋਈ। ਦਵਿੰਦਰ ਸਿੰਘ ਬਹੁਤ ਹੀ ਉੱਘੇ ਸਮਾਜ ਸੇਵਕ ਵੀ ਸਨ ਤੇ ਉਹਨਾਂ ਨੇ ਲੋੜਵੰਦਾਂ ਲਈ ਮੰਦਰ ਵਿਚ ਡਿਸਪੈਂਸਰੀ ਵੀ ਬਣਾਈ ਸੀ।