ਜਲੰਧਰ(ਵਿੱਕੀ ਸੂਰੀ)-ਬਸਤੀ ਸ਼ੇਖ ਵਾਸੀਆਂ ਲਈ ਬਹੁਤ ਹੀ ਦੁਖਦ ਖ਼ਬਰ ਹੈ ਕਿ ਵਿਨੋਦ ਦਲੋਰੀ ਇਸ ਸੰਸਾਰ ਤੋਂ ਅਕਾਲ ਚਲਾਣਾ ਕਰ ਗਏ ਹਨ। ਵਿਨੋਦ ਦਲੋਰੀ ਕੁਝ ਦਿਨਾਂ ਤੋਂ ਹਸਪਤਾਲ ਚ ਦਾਖ਼ਲ ਸਨ। ਇਹ ਦੱਸ ਦੇਈਏ ਕਿ ਦਲੋਰੀ ਜੀ ਬਹੁਤ ਹੀ ਉੱਘੇ ਸਮਾਜ ਸੇਵਕ ਸਨ ਤੇ ਬਹੁਤ ਧਾਰਮਿਕ ਕੰਮਾਂ ਵਿਚ ਵੀ ਬਹੁਤ ਵੱਧ ਚੜ੍ਹ ਕੇ ਹਿੱਸਾ ਲੈਂਦੇ ਸਨ। ਸਾਬਕਾ ਕੌਂਸਲਰ ਸ. ਮਨਜੀਤ ਸਿੰਘ ਟੀਟੂ ਨੇ ਵੀ ਦੁੱਖ ਵਿਅਕਤ ਕਰਦੇ ਹੋਏ ਕਿਹਾ ਕੇ ਇਹੋ ਜਿਹੇ ਇਨਸਾਨ ਦਾ ਅਚਨਚੇਤ ਜਾਣਾ ਪਰਿਵਾਰ ਤੇ ਸਮਾਜ ਲਈ ਬਹੁਤ ਵੱਡਾ ਘਾਟਾ ਹੈ।