ਜਲੰਧਰ- ਪੰਜਾਬੀ ਗਾਇਕ ਕੇ.ਐੱਸ. ਮੱਖਣ ਨੂੰ ਪੁਲਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਸਬੰਧੀ ਸੋਸ਼ਲ ਮੀਡੀਆ ’ਤੇ ਕੇ.ਐੱਸ. ਮੱਖਣ ਦੀ ਗ੍ਰਿਫਤਾਰੀ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਵਿਦੇਸ਼ ਦੀ ਪੁਲਸ ਦੇ ਇਕ ਮੁਲਾਜ਼ਮ ਵਲੋਂ ਮੱਖਣ ਨੂੰ ਹਥਕੜੀ ਲਗਾਈ ਜਾ ਰਹੀ ਹੈ। ਸੂਤਰਾਂ ਮੁਤਾਬਕ ਸਰੀ ਦੀ ਪੁਲਸ ਵਲੋਂ ਗਾਇਕ ਕੇ. ਐੱਸ. ਮੱਖਣ ਨੂੰ ਨਜਾਇਜ਼ ਅਸਲਾ ਰੱਖਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਹੈ, ਹਾਲਾਂਕਿ ਇਸ ਬਾਰੇ ਅਜੇ ਕੋਈ ਪੁਸ਼ਟੀ ਨਹੀਂ ਹੋਈ ਹੈ। ਦੱਸਣਯੋਗ ਹੈ ਕਿ ਕੇ.ਐੱਸ. ਮੱਖਣ ਕੈਨੇਡਾ ’ਚ ਰਹਿ ਰਹੇ ਹਨ।