ਅੱਜ ਫਿਲੌਰ ਤੇ ਜਲੰਧਰ ਕੇਂਦਰ ’ਚ 9-9, ਨਕੋਦਰ ’ਚ 8, ਸ਼ਾਹਕੋਟ ’ਚ 3, ਕਰਤਾਰਪੁਰ ਤੇ ਜਲੰਧਰ ਪੱਛਮੀ ’ਚ 6-6, ਜਲੰਧਰ ਉੱਤਰੀ ’ਚ 7, ਜਲੰਧਰ ਛਾਉਣੀ ’ਚ 5 ਅਤੇ ਆਦਮਪੁਰ ’ਚ 2 ਨਾਮਜ਼ਦਗੀਆਂ

    ਮੰਗਲਵਾਰ ਨਾਮਜ਼ਦਗੀਆਂ ਲਈ ਆਖਿਰੀ ਦਿਨ, 2 ਫਰਵਰੀ ਨੂੰ ਹੋਵੇਗੀ ਨਾਮਜ਼ਦਗੀਆਂ ਦੀ ਪੜਤਾਲ, 4 ਫਰਵਰੀ ਨੂੰ ਵਾਪਸ ਲਏ ਜਾ ਸਕਣਗੇ ਨਾਮਜ਼ਦਗੀ ਪੱਤਰ

    ਜਲੰਧਰ, 31 ਜਨਵਰੀ

    ਜ਼ਿਲ੍ਹਾ ਜਲੰਧਰ ਦੇ 9 ਵਿਧਾਨ ਸਭਾ ਹਲਕਿਆਂ ਵਿੱਚ ਸੋਮਵਾਰ ਨੂੰ 55 ਨਾਮਜ਼ਦਗੀਆਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿੱਚ ਹਲਕਾ ਫਿਲੌਰ ਤੇ ਜਲੰਧਰ ਕੇਂਦਰ ’ਚ 9-9, ਨਕੋਦਰ ’ਚ 8, ਸ਼ਾਹਕੋਟ ’ਚ 3, ਕਰਤਾਰਪੁਰ ਤੇ ਜਲੰਧਰ ਪੱਛਮੀ ’ਚ 6-6, ਜਲੰਧਰ ਉੱਤਰੀ ’ਚ 7, ਜਲੰਧਰ ਛਾਉਣੀ ’ਚ 5 ਅਤੇ ਆਦਮਪੁਰ ’ਚ 2 ਨਾਮਜ਼ਦਗੀਆਂ ਸ਼ਾਮਲ ਹਨ।

                   ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਘਨਸ਼ਿਆਮ ਥੋਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ ਫਿਲੌਰ ਤੋਂ ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਰਕਸਵਾਦੀ) ਵੱਲੋਂ ਮੇਲਾ ਸਿੰਘ, ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਸਰਵਣ ਸਿੰਘ ਫਿਲੌਰ ਅਤੇ ਦਮਨਵੀਰ ਸਿੰਘ ਫਿਲੌਰ, ਆਜ਼ਾਦ ਉਮੀਦਵਾਰ ਵਜੋਂ ਸਵਰਨ ਸਿੰਘ, ਭਾਰਤਰਾਸ਼ਟਰਾ ਡੈਮੋਕ੍ਰੇਟਿਕ ਪਾਰਟੀ ਵੱਲੋਂ ਬਲਦੀਪ ਕੁਮਾਰ, ਆਜ਼ਾਦ ਉਮੀਦਵਾਰ ਵਜੋਂ ਅਜੇ ਕੁਮਾਰ, ਸ਼੍ਰੋਮਣੀ ਅਕਾਲੀ ਦਲ ਵੱਲੋਂ ਬਲਦੇਵ ਸਿੰਘ ਤੇ ਗੁਰਮੁੱਖ ਸਿੰਘ, ਆਜ਼ਾਦ ਉਮੀਦਵਾਰ  ਵਜੋਂ ਮਨੋਹਰ ਲਾਲ ਨੇ ਨਾਮਜ਼ਦਗੀ ਪੱਤਰ ਭਰੇ। ਇਸੇ ਤਰ੍ਹਾਂ ਹਲਕਾ ਨਕੋਦਰ ਵਿੱਚ ਆਜ਼ਾਦ ਉਮੀਦਵਾਰਾਂ ਵਜੋਂ ਬਲਵਿੰਦਰ ਸਿੰਘ, ਮਨਦੀਪ ਸਿੰਘ, ਮੱਖਣ ਸਿੰਘ ਤੋਂ ਇਲਾਵਾ ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਰਕਸਵਾਦੀ) ਪਰਸ਼ੋਤਮ ਲਾਲ, ਆਮ ਆਦਮੀ ਪਾਰਟੀ ਵੱਲੋਂ ਇੰਦਰਜੀਤ ਕੌਰ ਤੇ ਅਮਨਦੀਪ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਸੂਬੇਦਾਰ ਮੇਜਰ ਸਿੰਘ ਭੰਗਾਲਾ ਅਤੇ ਲੋਕ ਇਨਸਾਫ ਪਾਰਟੀ ਵੱਲੋਂ ਦਵਿੰਦਰ ਸਿੰਘ ਨੇ ਕਾਗਜ਼ ਦਾਖ਼ਲ ਕੀਤੇ।

                   ਵਿਧਾਨ ਸਭਾ ਹਲਕਾ ਸ਼ਾਹਕੋਟ ਵਿੱਚ ਸੰਯੁਕਤ ਸੰਘਰਸ਼ ਪਾਰਟੀ ਵੱਲੋਂ ਜਗਤਾਰ ਸਿੰਘ ਅਤੇ ਸੁਰਿੰਦਰ ਕੌਰ ਅਤੇ ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਰਕਸਵਾਦੀ) ਵੱਲੋਂ ਜਸਕਰਨਜੀਤ ਸਿੰਘ ਨੇ ਪਰਚਾ ਭਰਿਆ। ਵਿਧਾਨ ਸਭਾ ਹਲਕਾ ਕਰਤਾਰਪੁਰ ਵਿੱਚ ਆਮ ਆਦਮੀ ਪਾਰਟੀ ਵੱਲੋਂ ਬਲਕਾਰ ਸਿੰਘ, ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਚੌਧਰੀ ਸੁਰਿੰਦਰ ਸਿੰਘ, ਭਾਰਤੀ ਜਨਤਾ ਪਾਰਟੀ ਵੱਲੋਂ ਸੁਰਿੰਦਰ ਮਹੇ, ਆਜ਼ਾਦ ਉਮੀਦਵਾਰਾਂ ਵਜੋਂ ਰਜੇਸ਼ ਕੁਮਾਰ ਅਤੇ ਕੁਲਦੀਪ ਕੌਰ ਨੇ ਨਾਮਜ਼ਦਗੀਆਂ ਭਰੀਆਂ। ਜਲੰਧਰ ਪੱਛਮੀ ਹਲਕੇ ਤੋਂ ਆਮ ਆਦਮੀ ਪਾਰਟੀ ਵੱਲੋਂ ਸ਼ੀਤਲ ਅੰਗੂਰਾਲ ਤੇ ਅੰਜੂ ਅੰਗੂਰਾਲ, ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਸੁਸ਼ੀਲ ਕੁਮਾਰ ਤੇ ਸੁਨੀਤਾ, ਭਾਰਤੀ ਜਨਤਾ ਪਾਰਟੀ ਵੱਲੋਂ ਮਹਿੰਦਰ ਪਾਲ ਅਤੇ ਬਹੁਜਨ ਮੁਕਤੀ ਪਾਰਟੀ ਵੱਲੋਂ ਰਾਜ ਕੁਮਾਰ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ।

                   ਜਲੰਧਰ ਕੇਂਦਰੀ ਵਿਧਾਨ ਸਭਾ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ (ਬ) ਅਤੇ ਬਸਪਾ ਵੱਲੋਂ ਚੰਦਨ ਕੁਮਾਰ ਗਰੇਵਾਲ ਤੇ ਸੁਮਨ, ਆਮ ਆਦਮੀ ਪਾਰਟੀ ਵੱਲੋਂ ਗੀਤਾ ਅਰੋੜਾ, ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਰਜਿੰਦਰ ਬੇਰੀ ਅਤੇ ਉਮਾ ਬੇਰੀ, ਜੈ ਜਵਾਨ, ਜੈ ਕਿਸਾਨ ਪਾਰਟੀ ਵੱਲੋਂ ਭੁਪਿੰਦਰ ਸਿੰਘ, ਭਾਰਤੀ ਜਨਤਾ ਪਾਰਟੀ ਵੱਲੋਂ ਮਨੋਰੰਜਨ ਕਾਲੀਆ ਅਤੇ ਪੰਜਾਬ ਨੈਸ਼ਨਲ ਪਾਰਟੀ ਵੱਲੋਂ ਸੁਖਵਿੰਦਰ ਸਿੰਘ ਨੇ ਕਾਗਜ਼  ਦਾਖ਼ਲ ਕੀਤੇ। ਜਲੰਧਰ ਉੱਤਰੀ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਦੇਸ ਰਾਜ ਜੱਸਲ ਤੇ ਮਨਦੀਪ ਕੁਮਾਰ, ਆਮ ਆਦਮੀ ਪਾਰਟੀ ਵੱਲੋਂ ਦਿਨੇਸ਼ ਢੱਲ ਤੇ ਮੋਨਿਕਾ ਲਾਲ, ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਗੁਰਪ੍ਰਤਾਪ ਸਿੰਘ ਅਤੇ ਆਜ਼ਾਦ ਉਮੀਦਵਾਰਾਂ ਵਜੋਂ ਰਾਹੁਲ ਬਜਾਜ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਜਲੰਧਰ ਛਾਉਣੀ ਵਿਧਾਨ ਸਭਾ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਗਬੀਰ ਸਿੰਘ ਬਰਾੜ ਤੇ ਰਵਨੀਤ ਕੌਰ ਬਰਾੜ, ਪੀਪਲਜ਼ ਪਾਰਟੀ ਆਫ ਇੰਡੀਆ ਵੱਲੋਂ ਸੁਖਜਿੰਦਰ ਕੁਮਾਰ, ਭਾਰਤੀ ਜਨਤਾ ਪਾਰਟੀ ਵੱਲੋਂ ਸਰਬਜੀਤ ਸਿੰਘ ਮੱਕੜ ਅਤੇ ਉਪਿੰਦਰਜੀਤ ਕੌਰ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਵਿਧਾਨ ਸਭਾ ਹਲਕਾ ਆਦਮਪੁਰ ਵਿੱਚ ਬੀ.ਐਸ.ਪੀ.(ਏ) ਵੱਲੋਂ ਵਿਨੋਦ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਵਨ ਕੁਮਾਰ ਟੀਨੂੰ ਨੇ ਕਾਗਜ਼ ਦਾਖ਼ਲ ਕੀਤੇ।