ਜਲੰਧਰ- ਮੌਜੂਦਾ ਹੁਸ਼ਿਆਰਪੁਰ ਦੇ ਐਸ.ਪੀ. ਰਵਿੰਦਰਪਾਲ ਸਿੰਘ ਸੰਧੂ, ਜਿਨ੍ਹਾਂ ਨੇ ਲੰਬੇ ਸਮੇਂ ਤੋਂ ਜਲੰਧਰ ਵਿੱਚ ਪੰਜਾਬ ਪੁਲਿਸ ’ਚ ਇਮਾਨਦਾਰੀ ਨਾਲ ਸੇਵਾ ਕੀਤੀ ਹੈ। ਉਨ੍ਹਾਂ ਨੂੰ ਡੀਜੀਪੀ ਡਿਸਕ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਪੁਰਸਕਾਰ ਜਲੰਧਰ ਰੂਰਲ ਦੇ ਐਸ. ਐਸ. ਪੀ. ਨਵਜੋਤ ਸਿੰਘ ਮਾਹਲ ਵਲੋਂ ਭੇਂਟ ਕੀਤਾ ਗਿਆ। ਇਹ ਪੁਰਸਕਾਰ ਡੀਜੀਪੀ ਦਿਨਕਰ ਗੁਪਤਾ ਨੇ ਹੁਸ਼ਿਆਰਪੁਰ ਪੁਲਿਸ ਵੱਲੋਂ ਅਪਰਾਧਾਂ ਉਤੇ ਰੋਕ ਲਗਾਉਣ ਅਤੇ ਨਸ਼ਾ ਤਸਕਰਾਂ ਉਤੇ ਸ਼ਿਕੰਜਾ ਕੱਸਣ ਤੋਂ ਬਾਅਦ ਦਿੱਤਾ ਹੈ। ਜਿਸ ਲਈ ਰਵਿੰਦਰਪਾਲ ਸਿੰਘ ਸੰਧੂ ਨੇ ਡੀਜੀਪੀ ਪੰਜਾਬ ਦਿਨਕਰ ਗੁਪਤਾ, ਐੱਸ.ਐੱਸ. ਪੀ. ਹੁਸ਼ਿਆਰਪੁਰ ਅਮਨੀਤ ਕੌਂਡਲ, ਐੱਸ. ਐੱਸ. ਪੀ. ਨਵਜੋਤ ਮਾਹਲ ਦਾ ਧੰਨਵਾਦ ਕੀਤਾ ਹੈ। ਰਵਿੰਦਰ ਪਾਲ ਸੰਧੂ ਨੇ ਹੁਸ਼ਿਆਰਪੁਰ ਵਿੱਚ ਆਪਣੀ ਟੀਮ ਨਾਲ ਨਸ਼ਿਆਂ ਦੀਆਂ ਵੱਡੀਆਂ ਖੇਪਾਂ ਕਾਬੂ ਕੀਤੀਆਂ ਅਤੇ ਕੁਝ ਦਿਨ ਪਹਿਲਾਂ ਆੜਤੀ ਦੇ ਅਗਵਾਕਾਰਾਂ ਨੂੰ ਸਿਰਫ 8 ਘੰਟਿਆਂ ਵਿੱਚ ਗ੍ਰਿਫਤਾਰ ਕਰ ਲਿਆ ਸੀ।