ਅਜਨਾਲਾ, 23 ਫਰਵਰੀ (ਵਿੱਕੀ ਸੂਰੀ)- ਭਾਈ ਅੰਮ੍ਰਿਤਪਾਲ ਸਿੰਘ ਆਪਣੇ ਸਾਥੀਆਂ ਨਾਲ ਅਜਨਾਲਾ ਪਹੁੰਚੇ , ਜਿੱਥੇ ਪੁਲਿਸ ਵਲੋਂ ਉਨ੍ਹਾਂ ਨੂੰ ਰੋਕਣ ਲਈ ਬੈਰੀਕੇਡ ਲਗਾਏ ਗਏ ਸਨ, ਜੋ ਕਿ ਸੰਗਤਾਂ ਵਲੋਂ ਪੁੱਟ ਦਿੱਤੇ ਗਏ ਹਨ। ਦੱਸ ਦਈਏ ਕਿ ਅਜਨਾਲਾ ਵਿੱਚ ਮਾਹੌਲ ਤਣਾਅਪੂਰਨ ਹੋ ਗਿਆ ਹੈ।ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਅਤੇ ਪੁਲੀਸ ਵਿਚਾਲੇ ਹੋਈ ਝੜਪ ਵਿੱਚ ਐਸਪੀ ਜੁਗਰਾਜ ਸਿੰਘ ਸਮੇਤ 6 ਪੁਲੀਸ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਏ।

    ਅੰਮ੍ਰਿਤਪਾਲ ਸਿੰਘ ਥਾਣਾ ਅਜਨਾਲਾ ਦੇ ਅੰਦਰ ਮੌਜੂਦ ਹੈ। ਉਨ੍ਹਾਂ ਐਲਾਨ ਕੀਤਾ ਕਿ ਜੇਕਰ  ਐਫਆਰਆਈ ਰੱਦ ਨਾ ਕੀਤੀ ਗਈ ਤਾਂ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਵੇਗਾ।ਅੰਮ੍ਰਿਤਪਾਲ ਨੇ ਕਿਹਾ  ਮਨਰੇਗਾ ਵਿਅਕਤੀ ਦੇ ਕਹਿਣ ’ਤੇ ਮੇਰੇ ਤੇ ਮੇਰੇ ਸਾਥੀਆਂ ਖ਼ਿਲਾਫ਼ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਅੰਮ੍ਰਿਤਪਾਲ ਸਿੰਘ ਨੇ ਮੀਡੀਆ ਰਾਹੀਂ ਕਿਹਾ ਕਿ ਮੈਂ ਕਹਿੰਦਾ ਸੀ ਐੱਮ ਮਾਨ ਨੇ ਸਾਡੇ ‘ਤੇ ਹਿੰਸਾ ਕੀਤੀ ਹੈ, ਹੁਣ ਇਹ ਪਰਚਾ ਸੀਐੱਮ ਮਾਨ ‘ਤੇ ਕਰੋ। ਅੰਮ੍ਰਿਤਪਾਲ ਨੇ ਕਿਹਾ ਕਿ ਜੇਕਰ  ਸਾਡੇ ਸਾਥੀਆਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਅਗਲੇਰੀ ਕਾਰਵਾਈ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।