6 ਸੂਬਿਆਂ ਦੇ 19 ਕਿਸਾਨ ਸੰਗਠਨ 3 ਦਿਨਾ ਰੇਲ ਰੋਕੋ ਅੰਦੋਲਨ ਕਰ ਰਹੇ ਹਨ। ਜਿਸ ਕਾਰਨ ਰੇਲ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਰਿਆਣਾ, ਪੰਜਾਬ ਤੇ ਦਿੱਲੀ ਵਿਚ ਚੱਲਣ ਵਾਲੀਆਂ 56 ਤੋਂ ਵੱਧ ਟ੍ਰੇਨਾਂ ਰੱਦ ਕਰਨੀਆਂ ਪਈਆਂ ਤੇ ਕਈਆਂ ਨੂੰ ਡਾਇਵਰਟ ਕਰਨਾ ਪਿਆ। 23 ਟ੍ਰੇਨਾਂ ਨੂੰ ਉਨ੍ਹਾਂ ਦੇ ਨਿਰਧਾਰਤ ਸਟੇਸ਼ਨ ਦੀ ਬਜਾਏ ਰਸਤੇ ਵਿਚ ਰੋਕ ਦਿੱਤਾ ਗਿਆ।ਅੰਬਾਲਾ ਡਵੀਜ਼ਨ ਦੀਆਂ ਵੀ ਤਿੰਨ ਟ੍ਰੇਨਾਂ ਤੋਂ ਪੂਰੀ ਤਰ੍ਹਾਂ ਤੋਂ ਰੱਦ ਕਰ ਦਿੱਤਾ ਗਿਆ। 11 ਟ੍ਰੇਨਾਂ ਨੂੰ ਬਦਲੇ ਰਸਤੇ ਤੋਂ ਚਲਾਇਆ ਗਿਆ ਤੇ 12 ਟ੍ਰੇਨਾਂ ਨੂੰ ਵਿਚ ਰਸਤੇ ਹੀ ਰੱਦ ਕਰਨਾ ਪਿਆ।
ਅੰਬਾਲਾ ਕੈਂਟ ਸਟੇਸ਼ਨ ਤੋਂ ਨਿਕਲਣ ਵਾਲੀ 29 ਲੰਬੀ ਦੂਰੀ ਦੀਆਂ ਟ੍ਰੇਨਾਂ ਦਾ ਸੰਚਾਲਨ ਪ੍ਰਭਾਵਿਤ ਰਿਹਾ।ਰੱਦ ਹੋਣ ਵਾਲੀਆਂ ਟ੍ਰੇਨਾਂ ਵਿਚ ਅੰਮ੍ਰਿਤਸਰ-ਜੈਨਗਰ, ਅੰਮ੍ਰਿਤਸਰ-ਅਜਮੇਰ, ਅੰਮ੍ਰਿਤਸਰ-ਬਿਲਾਸਪੁਰ, ਕਟਿਹਾਰ-ਅੰਮ੍ਰਿਤਸਰ, ਨਵੀਂ ਦਿੱਲੀ-ਅੰਮ੍ਰਿਤਸਰ, ਮੁੰਬਈ-ਅੰਮ੍ਰਿਤਸਰ, 14617 ਬਨਮਨਖੀ-ਅੰਮ੍ਰਿਤਸਰ, ਜੈਨਨਗਰ-ਅੰਮ੍ਰਿਤਸਰ, ਕੋਲਕਾਤਾ-ਅੰਮ੍ਰਿਤਸਰ, ਨਿਊਜਲਪਾਈਗੁੜੀ-ਅੰਮ੍ਰਿਤਸਰ, ਧਨਬਾਦ-ਫਿਰੋਜ਼ਪੁਰ ਟ੍ਰੇਨਾਂ ਸ਼ਾਮਲ ਹਨ। ਅੰਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ ਨੂੰ ਲੁਧਿਆਣਾ ਤੇ ਫਾਜ਼ਿਲਕਾ-ਦਿੱਲੀ ਨੂੰ ਅੰਬਾਲਾ ਤੋਂ ਚਲਾਇਆ ਗਿਆ। ਰੇਲ ਰੋਕੋ ਅੰਦੋਲਨ ਦੇ ਕਾਰਨ ਦੋਵੇਂ ਸੂਬਿਆਂ ਦੇ ਹਜ਼ਾਰਾਂ ਯਾਤਰੀ ਪ੍ਰੇਸ਼ਾਨ ਰਹੇ। ਕਿਸਾਨਾਂ ਨੇ ਤਿੰਨ ਦਿਨ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ ਹੈ।
ਟ੍ਰੇਨ ਨੰਬਰ 12460 ਅੰਮ੍ਰਿਤਸਰ-ਨਵੀਂ ਦਿੱਲੀ, 14682 ਜਲੰਧਰ-ਨਵੀਂ ਦਿੱਲੀ, 12054 ਅੰਮ੍ਰਿਤਸਰ-ਹਰਿਦੁਆਰ, 04652 ਅੰਮ੍ਰਿਤਸਰ-ਜੈਨਗਰ, 19224 ਜੰਮੂਤਵੀ-ਅਹਿਮਦਾਬਾਦ, 22440 ਕੱਟੜਾ-ਨਵੀਂ ਦਿੱਲੀ, 22439 ਨਵੀਂ ਦਿੱਲੀ-ਕੱਟੜਾ ਅੱਜ ਰੱਦ ਰਹਿਣਗੀਆਂ। ਟ੍ਰੇਨ ਨੰਬਰ 22706 ਜੰਮੂਤਵੀ-ਤਿਰੂਪਤੀ, 12716 ਅੰਮ੍ਰਿਤਸਰ-ਨਾਂਦੇੜ 11058 ਅੰਮ੍ਰਿਤਸਰ-ਮੁੰਬਈ, 12408 ਅੰਮ੍ਰਿਤਸਰ-ਨਿਊਜਲਪਾਈਗੁੜੀ ਨੂੰ ਅੰਬਾਲਾ ਕੈਂਟ ਸਟੇਸ਼ਨ ਤੋਂ ਚਲਾਇਆ ਜਾਵੇਗਾ।
12014 ਜੰਮੂਤਵੀ-ਨਵੀਂ ਦਿੱਲੀ, 12318 ਅੰਮ੍ਰਿਤਸਰ-ਕੋਲਕਾਤਾ ਦਾ ਸੰਚਾਲਨ ਚੰਡੀਗੜ੍ਹ ਤੋਂ ਕੀਤਾ ਜਾਵੇਗਾ। ਟ੍ਰੇਨ ਨੰਬਰ 12920 ਕਟੜਾ-ਪੰਡਿਤ ਦੀਨ ਦਿਆਲ ਉਪਾਧਿਆਏ ਜੰਕਸ਼ਨ ਤੇ 12472 ਕੱਟੜਾ-ਮੁੰਬਈ ਨੂੰ ਬਦਲੇ ਰਸਤੇ ਤੋਂ ਚਲਾਇਆ ਜਾਵੇਗਾ। 12029 ਤੇ 12497 ਨਵੀਂ ਦਿੱਲੀ-ਅੰਮ੍ਰਿਤਸਰ ਦਾ ਸੰਚਾਲਨ ਲੁਧਿਆਣਾ ਤੱਕ ਹੀ ਕੀਤਾ ਜਾਵੇਗਾ।