ਜਲੰਧਰ- ਕੋਰੋਨਾ ਮਹਾਂਮਾਰੀ ਕਾਰਨ ਬਿਜਨੈਸ ਤਬਾਹ ਹੋਣ ਕਾਰਨ ਜਿੱਥੇ ਵੱਡੀ ਗਿਣਤੀ ਵਿੱਚ ਲੋਕ ਬੇਰੁਜਗਾਰ ਹੋਏ ਹਨ, ਉੱਥੇ ਹੀ ਵਿਦਿਆਰਥੀਆਂ ਦੇ ਸਿੱਖਣ ਪੱਧਰ ਵਿੱਚ ਵੀ ਵੱਡੇ ਪੱਧਰ ’ਤੇ ਖੜੋਤ ਆਈ ਹੈ। ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸਾਥੀ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ, ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਕਰਨੈਲ ਫਿਲੌਰ, ਜਰਨਲ ਸਕੱਤਰ ਗਣੇਸ਼ ਭਗਤ ਨੇ ਕਿਹਾ ਕਿ ਪੇਪਰਾਂ ਦਾ ਸਮਾਂ ਨੇੜੇ ਹੋਣ ਕਾਰਨ ਸਕੂਲ ਬੰਦ ਰੱਖਣ ਦਾ ਫੈਸਲਾ ਤਰਕਸੰਗਤ ਨਹੀਂ ਹੈ।

    ਇਸ ਮਹਾਂਮਾਰੀ ਕਾਰਨ ਪਹਿਲਾਂ ਹੀ ਵਿਦਿਆਰਥੀਆਂ ਦਾ ਨਾ ਪੂਰਾ ਹੋ ਸਕਣ ਵਾਲਾ ਨੁਕਸਾਨ ਹੋ ਚੁੱਕਾ ਹੈ। ਪੰਜ ਰਾਜਾਂ ਵਿੱਚ ਚੋਣਾਂ ਹੋਣ ਕਾਰਨ ਜੇਕਰ 500-500 ਵਿਅਕਤੀ ਦੇ ਇੱਕਠ ਕਰਕੇ ਰੈਲੀਆਂ ਕੀਤੀਆਂ ਜਾ ਸਕਦੀਆਂ ਹਨ ਤਾਂ ਫਿਰ ਸਕੂਲ ਕਿਉਂ ਨਹੀਂ ਖੋਲ੍ਹੇ ਜਾ ਸਕਦੇ? ਉਹਨਾਂ ਅੱਗੇ ਮੰਗ ਕੀਤੀ ਹੈ ਕਿ 500 ਤੋਂ ਵੱਧ ਗਿਣਤੀ ਵਾਲੇ ਸਕੂਲਾਂ ਨੂੰ 50 ਪ੍ਰਤੀਸ਼ਤ ਵਿਦਿਆਰਥੀਆਂ ਦੀ ਹਾਜਰੀ ਅਤੇ 500 ਤੋਂ ਘੱਟ ਵਿਦਿਆਰਥੀਆਂ ਦੇ ਸਕੂਲ ਮੁਕੰਮਲ ਹਾਜਰੀ ਨਾਲ ਖੋਲ੍ਹੇ ਜਾਣ। ਆਗੂਆਂ ਨੇ ਕਿਹਾ ਕਿ ਪੰਜਾਬ ਦੇ ਵਿਦਿਆਰਥੀਆਂ ਦੇ ਸੁਨਿਹਰੇ ਭਵਿੱਖ ਦੇ ਸੁਫਨੇ ਲੈਣ ਵਾਲੇ ਇਨਸਾਫ ਪਸੰਦ ਲੋਕ ਸਕੂਲਾਂ ਨੂੰ ਬੰਦ ਕਰਨਾ ਹੁਣ ਬਹੁਤੀ ਦੇਰ ਬਰਦਾਸ਼ਤ ਨਹੀਂ ਕਰਨਗੇ। ਇਸ ਮੌਕੇ ਸੁਖਵਿੰਦਰ ਸਿੰਘ ਮੱਕੜ, ਰਾਜੀਵ ਭਗਤ, ਅਨਿਲ ਭਗਤ, ਅਮਰਜੀਤ ਭਗਤ, ਮੁਲਖ ਰਾਜ,ਨਿਰਮੋਲਕ ਸਿੰਘ ਹੀਰਾ, ਕੁਲਵੰਤ ਰੁੜਕਾ, ਰਗਜੀਤ ਸਿੰਘ, ਬਲਜੀਤ ਸਿੰਘ ਕੁਲਾਰ, ਕੁਲਦੀਪ ਵਾਲੀਆਂ, ਸਰਬਜੀਤ ਸਿੰਘ ਢੇਸੀ, ਵਿਨੋਦ ਭੱਟੀ, ਬਲਵੀਰ ਭਗਤ, ਕੁਲਦੀਪ ਸਿੰਘ ਕੌੜਾ, ਅਰੁਣ ਦੇਵ ਭਗਤ, ਪ੍ਰਨਾਮ ਸਿੰਘ ਸੈਣੀ, ਦੇਵ ਰਾਜ, ਪ੍ਰਦੀਪ ਭਗਤ, ਹੇਮ ਰਾਜ, ਬੂਟਾ ਰਾਮ, ਸੁਖਵਿੰਦਰ ਰਾਮ, ਸੰਦੀਪ ਕੁਮਾਰ, ਪ੍ਰੇਮ ਖਲਵਾੜਾ ਮੌਜੂਦ ਸਨ।