ਫ਼ਿਰੋਜ਼ਪੁਰ ( ਜਤਿੰਦਰ ਪਿੰਕਲ ) : ਸਮੱਗਰ ਸਿੱਖਿਆ ਅਭਿਆਨ ਤਹਿਤ ਸਿੱਖਿਆ ਵਿਭਾਗ ਵੱਲੋਂ “ਕਲਾ ਉਤਸਵ 2023” ਨਾਂ ਹੇਠ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿਚ ਸਥਾਨਿਕ ਦੇਵ ਸਮਾਜ ਸਕੂਲ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ ਹਨ।
ਜਾਣਕਾਰੀ ਦਿੰਦਿਆ ਦੇਵ ਸਮਾਜ ਸਕੂਲ ਫ਼ਿਰੋਜ਼ਪੁਰ ਸ਼ਹਿਰ ਦੀ ਪ੍ਰਿੰਸੀਪਲ ਸੰਗੀਤਾ ਰੰਗਬੂਲਾ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਚਮਕੌਰ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਗਟ ਸਿੰਘ ਦੀ ਅਗਵਾਈ ਵਿੱਚ ਮਨਹੋਰ ਲਾਲ ਮੈਮੋਰੀਅਲ ਸਕੂਲ ਵਿਖੇ ਸਮੱਗਰ ਸਿੱਖਿਆ ਅਭਿਆਨ ਤਹਿਤ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਗਏ। ਓਹਨਾ ਕਿਹਾ ਕਿ ਇਹਨਾ ਮੁਕਾਬਲਿਆਂ ਵਿੱਚ ਜ਼ਿਲ੍ਹੇ ਭਰ ਤੋਂ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਕਲਾ ਦੇ ਜ਼ੌਹਰ ਵਿਖਾਏ।
ਪ੍ਰਿੰਸੀਪਲ ਸੰਗੀਤਾ ਰੰਗਬੁਲਾ ਨੇ ਕਿਹਾ ਕਿ ਇਹਨਾ ਮੁਕਾਬਲਿਆਂ ਵਿੱਚ ਦੇਵ ਸਮਾਜ ਸਕੂਲ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ ਹਨ।
ਓਹਨਾ ਦੱਸਿਓ ਕਿ ਸਕੂਲ ਦੀ ਵਿਦਿਆਰਥਣ ਸਹਿਜ ਪ੍ਰੀਤ ਕੌਰ ਨੇ ਤਬਲਾ ਵਿੱਚ ਪਹਿਲਾ ਸਥਾਨ, ਜਸਕਿਰਨ ਕੌਰ ਨੇ ਵਾਲ ਪੇਂਟਿੰਗ ਵਿਚ ਪਹਿਲਾ ਸਥਾਨ, ਮਨਮੀਤ ਸਿੰਘ ਨੇ ਕਲਾਸੀਕਲ ਸੰਗੀਤ (ਰਾਗਾਂ) ਵਿੱਚ ਦੂਜਾ ਸਥਾਨ ਅਤੇ ਟਵਾਏ ਮੇਕਿੰਗ ਵਿਚ ਕਰਨ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ‘ਤੇ ਪ੍ਰਿੰਸੀਪਲ ਸੰਗੀਤਾ ਰੰਗਬੂਲਾ, ਪੂਜਾ ਸਚਦੇਵਾ, ਮਿਊਜ਼ਿਕ ਟੀਚਰ ਡਿੰਪਲ, ਮੈਡਮ ਰੁਪਿੰਦਰ ਕੌਰ ‘ਤੇ ਪ੍ਰਮਿੰਦਰ ਕੌਰ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਇਸ ਦਾ ਸਿਹਰਾ ਮੇਹਨਤ ਕਰਾਉਣ ਵਾਲੇ ਸਮੁੱਚੇ ਸਟਾਫ਼ ਨੂੰ ਦਿੱਤਾ।