ਗੜ੍ਹਦੀਵਾਲਾ (ਬਿਉਰੋ): ਜ਼ਿਲ੍ਹੇ ਵਿੱਚ ਸਥਿਤ ਖ਼ਾਲਸਾ ਕਾਲਜ ਵਿੱਚੋਂ ਇੱਕ ਦਰਦਨਾਕ ਘਟਨਾ ਦਾ ਮਾਮਲਾ ਸਾਹਮਣੇ ਆਇਆ ਹੈ। ਖਾਲਸਾ ਕਾਲਜ ਇਸ ਸੰਬੰਧੀ ਜਾਣਕਾਰੀ ਅਨੁਸਾਰ ਐਨਸੀਸੀ ਦੇ ਟਰਾਇਲ ਦੌਰਾਨ ਬੀਐਸਸੀ ਦੀ ਵਿਦਿਆਰਥਣ ਸੋਨਾਲੀ ਦੌੜ ਦੌਰਾਨ ਅਚਾਨਕ ਬਿਮਾਰ ਹੋ ਗਈ ਅਤੇ ਸੋਨਾਲੀ ਨੂੰ ਦਸੂਹਾ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਨੇ ਦੱਸਿਆ ਕਿ ਕਾਲਜ ‘ਚ ਐਨ.ਸੀ.ਸੀ ਦਾ ਟਰਾਇਲ ਚੱਲ ਰਿਹਾ ਸੀ, ਜਿਸ ‘ਚ ਸੋਨਾਲੀ ਨਾਂਅ ਦੀ ਵਿਦਿਆਰਥਣ ਨੇ ਵੀ ਭਾਗ ਲਿਆ ਅਤੇ ਉਹ ਇਸ ਟਰਾਇਲ ‘ਚ ਦੌੜਦਿਆਂ ਬੇਹੋਸ਼ ਹੋ ਗਈ। ਕਾਲਜ ਸਟਾਫ਼ ਵੱਲੋਂ ਉਸ ਨੂੰ ਦਸੂਹਾ ਦੇ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।ਸੋਨਾਲੀ ਦੀ ਮੌਤ ਬਾਰੇ ਜਦੋਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਗੜ੍ਹਦੀਵਾਲਾ ਦੇ ਐਸਐਚਓ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੇ ਲੜਕੀ ਦਾ ਪੋਸਟਮਾਰਟਮ ਕਰਵਾਉਣ ਤੋਂ ਮਨ੍ਹਾਂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਉਪਰੋਕਤ ਕਾਰਵਾਈ ਕੀਤੀ ਜਾਵੇਗੀ।