
Skip to content
ਫਿਰੋਜ਼ਪੁਰ (ਜਤਿੰਦਰ ਪਿੰਕਲ) ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫ਼ਿਰੋਜ਼ਪੁਰ ਮੋਗਾ ਜੋਨ ਵੱਲੋਂ 22 ਅਗਸਤ 2025 ਵਿੱਚ ਕਰਵਾਏ ਗਏ ਨੈਤਿਕ ਸਿੱਖਿਆ ਇਮਤਿਹਾਨ ਵਿਚ ਬਾਬਾ ਫ਼ਰੀਦ ਇੰਟਰਨੈਸ਼ਨਲ ਸਕੂਲ ਦੇ ਲਗਭਗ 119 ਵਿਦਿਆਰਥੀਆਂ ਨੇ ਹਿੱਸਾ ਲਿਆ। ਜਿਸ ਵਿੱਚ ਗੁਰਜੋਤ ਕੌਰ ਸਪੁੱਤਰੀ ਸ. ਸਾਰਜ ਸਿੰਘ ਨੇ ਦੂਸਰਾ ਸਥਾਨ ਹਾਸਲ ਕੀਤਾ ਅਤੇ ਨਾਲ਼ ਹੀ 1500/- ਰੁਪਏ ਨਗਦ ਇਨਾਮ ਵੀ ਪ੍ਰਾਪਤ ਕੀਤਾ। ਇਸ ਦੇ ਨਾਲ਼ ਹੀ ਅਮਾਨਤ ਕੌਰ ਸਪੁੱਤਰੀ ਸ. ਹਰਪ੍ਰੀਤ ਸਿੰਘ ਨੇ ਪੰਜਵਾਂ ਸਥਾਨ ਅਤੇ ਨਾਲ਼ 300 ਰੁਪਏ ਨਗਦ ਇਨਾਮ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਪ੍ਰਭਨੂਰ ਕੌਰ ਸਪੁੱਤਰੀ ਸ. ਅਮਰਜੀਤ ਸਿੰਘ, ਜਪਜੋਤ ਕੌਰ ਸਪੁੱਤਰੀ ਸ. ਅਮਨਦੀਪ ਸਿੰਘ, ਰਮਨਦੀਪ ਕੌਰ ਸਪੁੱਤਰੀ ਸ. ਲਾਲ ਸਿੰਘ, ਹਰਸਿਮਰਨਪ੍ਰੀਤ ਕੌਰ ਅਤੇ ਮਨਪ੍ਰੀਤ ਸਿੰਘ ਸਪੁੱਤਰ ਅਤੇ ਸਪੁੱਤਰੀ ਸ. ਹਰਜਿੰਦਰ ਸਿੰਘ, ਅਭੈਜੋਤ ਸਿੰਘ ਸਪੁੱਤਰ ਸ. ਹਰਪ੍ਰੀਤ ਸਿੰਘ ਇਹਨਾਂ ਵਿਦਿਆਰਥੀਆਂ ਨੇ ਮੈਰਿਟ ਵਿੱਚ ਆ ਕੇ ਸਕੂਲ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ। ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਕੂਲ ਦੀ ਮੈਨੇਜਮੈਂਟ ਕਮੇਟੀ ਅਤੇ ਪ੍ਰਿੰਸੀਪਲ ਮੈਡਮ ਨੇ ਇਹਨਾਂ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਅਜਿਹੀਆਂ ਪ੍ਰੀਖਿਆਵਾਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਕੀਤਾ।Related