ਫ਼ਿਰੋਜ਼ਪੁਰ ( ਜਤਿੰਦਰ ਪਿੰਕਲ ) ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਸਕੂਲ ਸਿੱਖਿਆ ਵਿਭਾਗ ਵੱਲੋਂ ਪੰਜਾਬ ਵਿੱਚ ਪਹਿਲੀ ਵਾਰ ਆਯੋਜਿਤ ਬਿਜਨਸ ਬਲਾਸਟਰ ਐਕਸਪਰੋ 2025 ਆਈ ਆਈ ਟੀ ਰੋਪੜ ਵਿਖੇ ਹੋਇਆ। ਇਸ ਐਕਸਪਰੋ ਵਿੱਚ ਪੰਜਾਬ ਰਾਜ ਦੀਆਂ ਕੁਲ 50 ਟੀਮਾਂ ਨੇ ਭਾਗ ਲਿਆ। ਜਿਸ ਵਿੱਚ ਜ਼ਿਲਾ ਫਿਰੋਜ਼ਪੁਰ ਦੇ ਪੀਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੇ ਵਿਦਿਆਰਥੀਆਂ ਨੇ ਆਪਣੀ ਨਵੀਨਤਮ ਸੋਚ ਅਤੇ ਉਦਮੀ ਹੁਨਰ ਰਾਹੀਂ ਪੂਰੇ ਰਾਜ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਜ਼ਿਲਾ ਫਿਰੋਜ਼ਪੁਰ ਦਾ ਨਾਂ ਰੋਸ਼ਨ ਕੀਤਾ । ਇਹ ਸਫਲਤਾ ਜ਼ਿਲਾ ਸਿੱਖਿਆ ਅਫਸਰ ਸੀਨੀਅਰ ਸੈਕੈਂਡਰੀ ਸ਼੍ਰੀ ਮਤੀ ਮੁਨਿਲਾ ਅਰੋੜਾ, ਉਪ ਜ਼ਿਲ੍ਹਾ ਸਿੱਖਿਆ ਅਫਸਰ ਡਾਕਟਰ ਸਤਿੰਦਰ ਸਿੰਘ, ਸਕੂਲ ਇੰਚਾਰਜ ਸ੍ਰੀਮਤੀ ਨੀਤੀਮਾ ਸ਼ਰਮਾ, ਸ਼੍ਰੀ ਮਤੀ ਕਮਲਜੀਤ ਕੌਰ ਦੀ ਅਗਵਾਈ ਹੇਠ ਸੰਭਵ ਹੋਇਆ। ਵਿਦਿਆਰਥੀਆਂ ਨੇ ਐਕਸਪਰੋ ਦੌਰਾਨ ਆਪਣੇ ਬਿਜ਼ਨਸ ਮਾਡਲ ਅਤੇ ਉਤਪਾਦਨ ਨਿਵੇਸ਼ਕਾਂ ਦੇ ਸਾਹਮਣੇ ਵਿਸਤਾਰ ਪੂਰਵਕ ਢੰਗ ਨਾਲ ਪੇਸ਼ ਕੀਤਾ। ਸਕੂਲ ਦੀ ਟੀਮ ਸੇਫਟੀ ਸਟਿਕ ਨੇ ਆਪਣੇ ਆਈਡੀਏ ਅਤੇ ਪ੍ਰੋਜੈਕਟ ਰਾਹੀਂ ਐਕਸਪਰੋ ਟੀਮਾਂ ਵਿੱਚੋਂ ਟੋਪ ਦਸ ਟੀਮਾਂ ਵਿੱਚ ਆਪਣੀ ਥਾਂ ਬਣਾਈ । ਇਥੇ ਇਹ ਵਰਣਨਯੋਗ ਹੈ ਕਿ ਪ੍ਰਦਰਸ਼ਨ ਤੋਂ ਪ੍ਰਭਾਵਿਤ ਹੋ ਕੇ ਐਕਸਪਰੋਚ ਸ਼ਾਮਿਲ ਨਿਵੇਸ਼ਕਾਂ ਨੇ ਟੋਪ 10 ਟੀਮਾਂ ਲਈ ਕੁਲ 10 ਲੱਖ ਰੁਪਏ ਦਾ ਨਿਵੇਸ਼ ਦਾ ਐਲਾਨ ਕੀਤਾ ਜਿਸ ਵਿੱਚ ਸੇਫਟੀ ਸਟਿਕ ਵੀ ਸ਼ਾਮਿਲ ਹੈ। ਇਨਾ ਹੀ ਨਹੀਂ ਸਗੋਂ ਸਕੂਲ ਦੀ ਟੀਮ ਨੂੰ ਮਾਨਯੋਗ ਸਿੱਖਿਆ ਮੰਤਰੀ ਦੇ ਪੰਜਾਬ ਭਵਨ ਵਿੱਚ ਆਉਣ ਦਾ ਸੱਦਾ ਦਿੱਤਾ ਅਤੇ ਉਹਨਾਂ ਨੂੰ ਆਪਣਾ ਪ੍ਰੋਡਕਟ ਦਿਖਾਉਣ ਦਾ ਮੌਕਾ ਮਿਲਿਆ ਜਿਸ ਨੂੰ ਉਥੇ ਮੌਜੂਦ ਸਾਰੀਆਂ ਸ਼ਖਸ਼ੀਅਤਾਂ ਨੇ ਸਲਾਹਿਆ , ਇਸ ਸੇਫਟੀ ਸਟਿਕ ਨੂੰ ਬਣਾਉਣ ਦਾ ਆਈਡੀਆ ਜਮਾਤ ਦੇ ਵਿਦਿਆਰਥੀ ਮੰਥਨ ਦਾ ਸੀ ਜਿਸ ਨੇ ਆਪਣੇ ਹੋਰ ਸੱਤ ਸਹਿਪਾਠੀਆਂ ( ਸੁਖਮਨ ਸਿੰਘ, ਅਮਨਦੀਪ ਸਿੰਘ, ਗੁਰਕੀਰਤ ਸਿੰਘ, ਗੁਰਮੀਤ ਸਿੰਘ, ਅਰਸ਼ਦੀਪ ਸਿੰਘ, ਕਮਲਦੀਪ ਸਿੰਘ, ਦੀਪਾਸ਼ੂ) ਨਾਲ ਮਿਲ ਕੇ ਗਾਈਡ ਅਧਿਆਪਕ ਅਤੇ ਜਮਾਤ ਦੇ ਇੰਚਾਰਜ ਸ੍ਰੀਮਤੀ ਪੂਨਮ ਜਯੋਤੀ ਦੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਕੇ ਇਸ ਨੂੰ ਤਿਆਰ ਕਰ ਇਸ ਪ੍ਰਦਰਸ਼ਨੀ ਵਿੱਚ ਸ਼ਾਮਿਲ ਕੀਤਾ। ਇਸ ਦੇ ਤਿੰਨ ਮੁੱਖ ਮਾਡਲ ਬਣਾਏ ਗਏ ਇੱਕ ਬਜ਼ੁਰਗਾਂ ਦੀ ਖੁੰਡੀ ਵਾਂਗ, ਦੂਸਰਾ ਸਕੂਲ ਵਿਦਿਆਰਥੀਆਂ ਦੇ ਕਿੱਟ ਲਈ ਤੀਸਰਾ ਸਮਾਜ ਵਿੱਚ ਕੰਮ ਕਾਜੀ ਔਰਤਾਂ ਜਾਂ ਘਰੇਲੂ ਔਰਤਾਂ ਦੇ ਬੈਗ ਵਿੱਚ ਆ ਸਕਣ ਵਾਲੀ। ਪ੍ਰੋਗਰਾਮ ਦੇ ਵਿੱਚ ਆਈਆਈਟੀ ਰੋਪੜ ਟੈਕਨੋਲੋਜੀ ਹੈਡ ਸ੍ਰੀ ਸ਼ਰੇ ਪਾਠਕ ਨੇ ਵਿਦਿਆਰਥੀਆਂ ਨੂੰ ਆਈਆਈਟੀ ਰੋਪੜ ਆਉਣ ਦਾ ਸੱਦਾ ਵੀ ਦਿੱਤਾ ਹੈ ਜਿੱਥੇ ਇਸ ਟੀਮ ਦਾ ਟੈਕਨੀਕਲ ਅਤੇ ਆਰਥਿਕ ਸਹਿਯੋਗ ਕੀਤਾ ਜਾਵੇਗਾ। ਇਸ ਮੌਕੇ ਤੇ ਮਾਨਯੋਗ ਡੀ.ਪੀ.ਆਈ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਵਿਸ਼ੇਸ਼ ਤੌਰ ਤੇ ਵਧਾਈ ਦਿੰਦਿਆਂ ਟੀਮ ਦੀ ਪ੍ਰਸ਼ੰਸ਼ਾ ਕੀਤੀ।