ਫ਼ਗਵਾੜ੍ਹਾ (ਨਰੇਸ਼ ਪਾਸੀ, ਇੰਦਰਜੀਤ ਸ਼ਰਮਾਂ)- ਸੀ.ਆਈ.ਏ. ਸਟਾਫ਼ ਦੇ ਇੰਚਾਰਜ ਸੁਖਵਿੰਦਰ ਸਿੰਘ ਰੰਧਾਵਾ ਦੇ ਰਿਟਾਇਰਮੈਂਟ ਦੇ ਮੌਕੇ ਅੱਜ ਉਨ੍ਹਾਂ ਦੇ ਬੇਟੇ ਅਮਨਦੀਪ ਸਿੰਘ ਰੰਧਾਵਾ ਤੇ ਸਟਾਫ਼ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਸ.ਆਈ. ਦਿਲਬਾਗ ਸਿੰਘ, ਏ.ਐਸ.ਆਈ. ਪਵਨ ਬਾਬਾ, ਐਸ.ਆਈ.ਅਰੁਣ ਕੁਮਾਰ, ਏ.ਐਸ.ਆਈ. ਰਵੀ ਕੁਮਾਰ, ਏ.ਐਸ.ਆਈ. ਜੋਗਿੰਦਰ ਸਿੰਘ, ਮੁਨਸ਼ੀ ਕਰਤਾਰ ਸਿੰਘ ,ਸੀ.ਆਈ.ਏ. ਸਟਾਫ ਵੱਲੋਂ ਸੁਖਵਿੰਦਰ ਸਿੰਘ ਰੰਧਾਵਾ ਨੂੰ ਮਮੈਂਟੋ ਅਤੇ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਸ.ਐਚ.ਓ. ਸੁਖਵਿੰਦਰ ਰੰਧਾਵਾ ਨੇ ਪੂਰੇ ਸਟਾਫ ਨੂੰ ਜੀ ਆਇਆਂ ਆਖਿਆ ਅਤੇ ਧੰਨਵਾਦ ਕੀਤਾ।