ਮੁੰਬਈ- ਭਾਰਤ ਦੇ ਮਹਾਨ ਬੱਲੇਬਾਜ਼ਾਂ ’ਚੋਂ ਇਕ ਸੁਨੀਲ ਗਾਵਸਕਰ ਦਾ ਅੱਜ ਜਨਮਦਿਨ ਹੈ। 10 ਜੁਲਾਈ 1949 ਨੂੰ ਜਨਮੇ ਗਾਵਸਕਰ ਅੱਜ 71 ਸਾਲ ਦੇ ਹੋ ਗਏ ਹਨ। ਗਵਾਸਕਰ ਟੈਸਟ ਕ੍ਰਿਕਟ ’ਚ ਸਭ ਤੋਂ ਪਹਿਲਾਂ 10 ਹਜ਼ਾਰ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਸਨ। ਆਓ ਗਾਵਸਕਰ ਦੇ ਜਨਮਦਿਨ ਮੌਕੇ ਜਾਣਦੇ ਹਾਂ ਉਨਾਂ ਦੀਆਂ ਕੁੱਝ ਖਾਸ ਗੱਲਾਂ।
ਗਾਵਸਕਰ ਬਚਪਨ ’ਚ ਇਕ ਰੈਸਲਰ ਬਣਨਾ ਚਾਹੁੰਦੇ ਸਨ। ਉਹ ਮਹਾਨ ਪਹਿਲਵਾਨ ਮਾਰੁਤੀ ਵਦਰ ਦੇ ਬਹੁਤ ਵੱਡੇ ਫੈਨ ਸਨ। ਕ੍ਰਿਕਟ ਪ੍ਰਤੀ ਉਨ੍ਹਾਂ ਦੀ ਰੂਚੀ ਆਪਣੇ ਮਾਮਾ ਮਾਧਵ ਮੰਤਰੀ ਨੂੰ ਖੇਡਦੇ ਹੋਏ ਵੇਖਣ ਤੋਂ ਬਾਅਦ ਵਧੀ। ਸੁਨੀ ਗਾਵਸਕਰ ਨੂੰ ਸਾਲ 1980 ’ਚ ਮਦਮ ਭੂਸ਼ਣ ਪੁਰਸਕਾਰ ਨਾਲ ਨਵਾਜਿਆ ਗਿਆ ਸੀ। ਗਾਵਸਕਰ ਟੈਸਟ ਕ੍ਰਿਕਟ ’ਚ 10 ਹਜ਼ਾਰ ਦੌੜਾਂ ਬਣਾਉਣ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਸਨ। ਉਨ੍ਹਾਂ ਦੇ ਟੈਸਟ ’ਚ 34 ਸੈਂਕੜੇ ਹਨ, ਉਨ੍ਹਾਂ ਦਾ ਇਹ ਰਿਕਾਰਡ 20 ਸਾਲਾਂ ਤਕ ਬਰਕਰਾਰ ਰਿਹਾ। ਉਹ ਹੁਣ ਕੁਮੈਂਟੇਟਰ ਦੇ ਤੌਰ ’ਤੇ ਕ੍ਰਿਕਟ ਨਾਲ ਜੁੜੇ ਹਨ। ਪਰ ਕੁਮੈਂਟਰੀ ਕਰਨ ਤੋਂ ਪਹਿਲਾਂ ਇਕ ਟੈਸਟ ਅਤੇ 5 ਵਨ ਡੇ ਮੈਚਾਂ ’ਚ ਰੈਫਰੀ ਦੀ ਭੂਮਿਕਾਂ ਵੀ ਨਿਭਾ ਚੁੱਕੇ ਹਨ।
ਦੱਸ ਦੇਈਏ ਕਿ ਗਾਵਸਕਰ ਕ੍ਰਿਕਟ ਦੇ ਮੈਦਾਨ ਤੋਂ ਇਲਾਵਾ ਸਿਲਵਰ ਸਕਰੀਨ ’ਤੇ ਵੀ ਆਪਣਾ ਜਾਦੂ ਬਿਖੇਰ ਚੁੱਕੇ ਹਨ। ਗਾਵਸਕਰ ਮਰਾਠੀ ਫਿਲਮ ‘ਸਾਵਲੀ ਪ੍ਰੇਮਾਚੀ’ ’ਚ ਲੀਡ ਰੋਲ ਨਿਭਾ ਚੁੱਕੇ ਹਨ। ਕ੍ਰਿਕਟ ’ਚ ਆਪਣੇ ਮਹੱਤਵਪੂਰਨ ਯੋਗਦਾਨ ਲਈ ਸਾਲ 1975 ’ਚ ਸੁਨੀਲ ਗਾਵਸਕਰ ਨੂੰ ਅਰਜੁਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਸਾਲ 2012 ’ਚ ਸੁਨੀਲ ਗਾਵਸਕਰ ਨੂੰ ਕਰਨਲ ਸੀ.ਕੇ. ਨਾਇਡੂ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।