ਜਲੰਧਰ (ਵਿੱਕੀ ਸੂਰੀ) :  ਸੁਸ਼ੀਲ ਕੁਮਾਰ ਰਿੰਕੂ ਨੇ ਸੰਸਦ ਦੇ ਬਾਹਰ ਵੱਖਰੇ ਅੰਦਾਜ਼ ਵਿੱਚ ਧਰਨਾ ਦਿੱਤਾ। ਦੱਸ ਦਈਏ ਕੀ ਉਹਨਾਂ ਨੂੰ ਕੁਝ ਦਿਨ ਪਹਿਲਾਂ ਸੰਸਦ ਤੋਂ ਬਾਹਰ ਕੱਢ ਦਿੱਤਾ ਗਿਆ ਸੀ ਜਿਸ ਕਰਕੇ ਅੱਜ ਉਹਨਾਂ ਨੇ ਸੰਸਦ ਦੇ ਆਖਰੀ ਦਿਨ ਆਪਣੇ ਹੱਥਾਂ ਪੈਰਾਂ ਤੇ ਜ਼ੰਜੀਰਾਂ ਲਗਾ ਕੇ ਅਤੇ ਭਗਤ ਸਿੰਘ ਦੀ ਤਰ੍ਹਾਂ ਪਗੜੀ ਸਜਾ ਕੇ ਬੰਦੇ ਮਾਤਰਮ ਦੇ ਨਾਰੇ ਲਗਾਉਂਦੇ ਹੋਏ ਉਹਨਾਂ ਨੇ ਕਿਹਾ ਕਿ ਜਿਹੜੇ ਦੇਸ਼ ਦੇ ਚਾਰ ਪਿਲਰ ਹਨ ਉਨ੍ਹਾਂ ਨੂੰ ਕੇਂਦਰ ਸਰਕਾਰ ਨੇ ਆਪਣੇ ਥੱਲੇ ਲਗਾ ਕੇ ਰੱਖਿਆ ਹੋਇਆ ਹੈ ਤੇ ਉਨ੍ਹਾਂ ਦੀ ਕਿਸੇ ਵੀ ਗੱਲ ਦੀ ਸੁਣਵਾਈ ਨਹੀਂ ਹੁੰਦੀ ਜਿਸ ਕਰਕੇ ਇਹ ਸਾਰਾ ਬੁਨਿਆਦੀ ਢਾਂਚਾ ਖਰਾਬ ਹੋਇਆ ਪਿਆ ਹੈ । ਇਸ ਲਈ ਅੱਜ ਉਹਨਾਂ ਨੇ ਆਪਣੇ ਆਪ ਨੂੰ ਬੇੜਿਆਂ ਵਿੱਚ ਜਕੜ ਕੇ ਸੰਸਦ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ ਤਾਂ ਜੋ ਉਹਨਾਂ ਦੀ ਵੀ ਸੁਣਵਾਈ ਕੀਤੀ ਜਾਵੇ।

    ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਦਾ ਨੁਮਾਇੰਦਾ ਖਾਸ ਤੌਰ ਤੇ ਜਲੰਧਰ ਦੇ ਰਹਿਣ ਵਾਲੇ ਵਾਸੀ ਨੂੰ ਪੰਜਾਬ ਦਾ ਐਮਪੀ ਬਣਾਇਆ ਗਿਆ ਹੋਵੇ ਤੇ ਉਸ ਨੇ ਜਾ ਕਰਕੇ ਪੂਰੀ ਜੰਗ ਆਪਣੇ ਦੇਸ਼ ਅਤੇ ਪੰਜਾਬੀ ਭੈਣ ਭਰਾਵਾਂ ਵਾਸਤੇ ਆਪਣੇ ਹੱਥ ਵਿੱਚ ਲੈ ਲਈ ਹੈ ਸੁਸ਼ੀਲ ਰਿੰਕੂ ਦਾ ਇਹ ਕਦਮ ਬਹੁਤ ਹੀ ਸ਼ਲਾਘਾ ਯੋਗ ਹੈ।