ਫ਼ਿਰੋਜ਼ਪੁਰ ( ਜਤਿੰਦਰ ਪਿੰਕਲ ) ਪੱਤਰਕਾਰਾਂ ਦੇ ਹਿਤਾਂ, ਭਲਾਈ, ਲੋੜਾਂ ਅਤੇ ਅਧਿਕਾਰਾਂ ਦੀ ਰੱਖਿਆ ਵਾਸਤੇ ਹੋਂਦ ਵਿਚ ਆਈ ਸਤਲੁਜ ਪ੍ਰੈੱਸ ਕਲੱਬ ਫ਼ਿਰੋਜ਼ਪੁਰ ਨੇ ਆਪਣਾ ਚੌਥਾ ਸਥਾਪਨਾ ਦਿਵਸ ਮਨਾਇਆ ਜਿਸ ਵਿਚ ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਪੱਤਰਕਾਰ ਭਾਈਚਾਰੇ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਸਤਲੁਜ ਪ੍ਰੈੱਸ ਕਲੱਬ ਫ਼ਿਰੋਜ਼ਪੁਰ ਵੱਲੋਂ ਮਨਾਏ ਗਏ ਆਪਣੇ ਸਥਾਪਨਾ ਦਿਵਸ ਮੌਕੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਰਾਗੀ ਸਿੰਘਾਂ ਵੱਲੋਂ ਕੀਰਤਨ ਸਜਾਇਆ ਗਿਆ। ਇਸ ਮੌਕੇ ਬੋਲਦਿਆਂ ਚੇਅਰਮੈਨ ਵਿਜੇ ਸ਼ਰਮਾ ਵੱਲੋਂ ਕਲੱਬ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ ਗਿਆ ਅਤੇ ਪੱਤਰਕਾਰਾਂ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਵੀ ਵਿਚਾਰ ਸਾਂਝੇ ਕੀਤੇ।

    ਸਮਾਗਮਾਂ ਵਿਚ ਫ਼ਿਰੋਜ਼ਪੁਰ ਸ਼ਹਿਰੀ ਵਿਧਾਇਕ ਰਣਬੀਰ ਸਿੰਘ ਭੁੱਲਰ, ਗੁਰੂ ਹਰਸਹਾਏ ਦੇ ਵਿਧਾਇਕ ਫੌਜਾ ਸਿੰਘ ਸਰਾਰੀ, ਸਾਬਕਾ ਵਿਧਾਇਕ ਜੁਗਿੰਦਰ ਜਿੰਦੂ, ਕਾਗਰਸ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ, ਆਸ਼ੂ ਬੰਗੜ, ਮੋਂਟੂ ਵੋਹਰਾ, ਮਾਸਟਰ ਗੁਰਨਾਮ ਸਿੰਘ, ਰੌਬੀ ਸੰਧੂ, ਨਗਰ ਕੌਂਸਲ ਪ੍ਰਧਾਨ ਰੋਹਿਤ ਗਰੋਵਰ ਰਿੰਕੂ, ਅੰਗਰੇਜ ਸਿੰਘ ਵੜਵਾਲ, ਗੁਰਚਰਨ ਸਿੰਘ ਭੁੱਲਰ ਜ਼ਿਲ੍ਹਾ ਪੱਧਰੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਜਸਬੀਰ ਸਿੰਘ ਭੁੱਲਰ, ਨਸੀਬ ਸਿੰਘ ਸੰਧੂ, ਜਸਦੀਪ ਸਿੰਘ ਕੰਬੋਜ, ਅਮਰਜੀਤ ਘਾਰੂ, ਵਕੀਲ ਸੁਰਿੰਦਰਪਾਲ ਸਿੱਧੂ, ਸਮੀਰ ਮਿੱਤਲ, ਸ਼ਲਿੰਦਰ ਸ਼ੈਲੀ, ਮਨੀ ਸਰਪੰਚ, ਕਿੱਕਰ ਕੁਤਬੇਵਾਲਾ, ਅਸ਼ਵਨੀ ਗਰੋਵਰ, ਮਰਕਸ ਭੱਟੀ, ਸਾਬਕਾ ਕੌਂਸਲਰ ਨਿੰਦੀ, ਧਰਮਪਾਲ ਬਾਂਸਲ, ਬਲਵੰਤ ਸਿੰਘ ਸਿੱਧੂ, ਜੁਗਿੰਦਰ ਮਾਣਕ, ਡਾਕਟਰ ਅੰਮ੍ਰਿਤਪਾਲ ਸਿੰਘ ਸੋਢੀ, ਧਰਮੂ ਪੰਡਿਤ, ਗਜਿੰਦਰ ਅਗਰਵਾਲ, ਦਿਲਬਾਗ ਸਿੰਘ ਵਿਰਕ, ਵਿਨੋਦ ਸੋਈ, ਮੋੜਾ ਸਿੰਘ ਅਣਜਾਣ, ਅਸ਼ਵਨੀ ਢੀਂਗਰਾ, ਵਿਪੁਲ ਨਾਰੰਗ, ਸੂਰਜ ਮਹਿਤਾ, ਇੰਦਰਪਾਲ ਸਿੰਘ, ਗੁਰਭੇਜ ਟਿੱਬੀ, ਬੱਬੂ ਬਰਾੜ, ਪਲਵਿੰਦਰ ਬਰਾੜ, ਹਰਿੰਦਰ ਭੁੱਲਰ ਅਤੇ ਵੱਡੀ ਗਿਣਤੀ ਵਿਚ ਪੱਤਰਕਾਰ ਭਾਈਚਾਰਾ ਹਾਜ਼ਰ ਹੋਇਆ। ਪ੍ਰਧਾਨ ਗੁਰਨਾਮ ਸਿੱਧੂ ਵੱਲੋਂ ਜਿਥੇ ਆਏ ਸੱਜਣਾ ਦਾ ਧੰਨਵਾਦ ਕੀਤਾ ਗਿਆ ਓਥੇ ਪ੍ਰੈੱਸ ਕਲੱਬ ਵੱਲੋਂ ਅਗਾਂਹ ਤੋਂ ਕੀਤੇ ਜਾਣ ਵਾਲੇ ਕੰਮਾਂ ਤੇ ਵਿਚ ਚਾਨਣਾ ਪਾਇਆ। ਓਹਨਾ ਇਹ ਵੀ ਕਿਹਾ ਕਿ ਗਰੀਬ ਅਤੇ ਪੀੜਤ ਲੋਕਾਂ ਲਈ ਹਮੇਸ਼ਾ ਮੁਫ਼ਤ ਪ੍ਰੈੱਸ ਕਾਨਫਰੰਸਾਂ ਅਤੇ ਬਾਂਹ ਫੜੀ ਜਾਵੇਗੀ। ਸਟੇਜ ਸਕੱਤਰ ਦੀ ਭੂਮਿਕਾ ਤਰੁਣ ਜੈਨ ਨੇ ਨਿਭਾਈ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।