Skip to content
ਫਿਰੋਜ਼ਪੁਰ ( ਜਤਿੰਦਰ ਪਿੰਕਲ ) ਪੱਤਰਕਾਰਾਂ ਨੂੰ ਖੇਤਰ ਵਿਚ ਆਉਂਦੀਆਂ ਮੁਸ਼ਕਿਲਾਂ ਅਤੇ ਥੰਮ ਵਜੋਂ ਜਾਣੀ ਜਾਂਦੀ ਪੱਤਰਕਾਰਤਾ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਬਣਾਈ ਗਈ ਸਤਲੁਜ ਪ੍ਰੈੱਸ ਕਲੱਬ ਫਿਰੋਜ਼ਪੁਰ ਦੀ ਸਲਾਨਾ ਚੋਣ ਅੱਜ ਸਰਬਸੰਮਤੀ ਨਾਲ ਸੰਪੂਰਨ ਹੋ ਗਈ ਹੈ।
ਪ੍ਰੈੱਸ ਕਲੱਬ ਵੱਲੋਂ ਥਾਪੇ ਗਏ ਅਬਜ਼ਰਵਰ ਜਸਮਿੰਦਰ ਸਿੰਘ ਸੰਧੂ ਅਤੇ ਸੁਖਜਿੰਦਰ ਸਿੰਘ ਸੰਧੂ ਦੀ ਅਗਵਾਈ ‘ਚ ਰੱਖੀ ਮੀਟਿੰਗ ‘ਚ ਸਭ ਤੋਂ ਪਹਿਲਾਂ ਗੁਰਨਾਮ ਸਿੱਧੂ ਵੱਲੋਂ ਪਿਛਲੇ ਸਾਲ ਦੌਰਾਨ ਕਲੱਬ ਵੱਲੋਂ ਕੀਤੇ ਗਏ ਕੰਮਾਂ ਬਾਰੇ ਜਾਣਕਾਰੀ ਦਿੱਤੀ ਗਈ। ਕਲੱਬ ਦੇ ਪੁਰਾਣੇ ਫੰਡਾਂ ਦੀ ਹੋਈ ਵਰਤੋਂ ਅਤੇ ਹੋਏ ਖਰਚਿਆਂ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਉਪਰੰਤ ਸ਼ੁਰੂ ਹੋਈ ਚੋਣ ਪ੍ਰਕਿਰਿਆ ‘ਚ ਸਾਰੇ ਪੱਤਰਕਾਰ ਸਾਥੀਆਂ ਦੇ ਸੁਝਾਅ ਲਏ ਗਏ। ਸਾਰੇ ਸਾਥੀਆਂ ਨੇ ਕਲੱਬ ਲਈ ਪਿਛਲੇ ਸਮੇਂ ‘ਚ ਨਿਰਸਵਾਰਥ ਸੇਵਾ ਭਾਵਨਾ ਕੀਤੇ ਕਾਰਜਾਂ ਨੂੰ ਵੇਖਦੇ ਹੋਏ ਪੰਜਵੀਂ ਵਾਰ ਫਿਰ ਗੁਰਨਾਮ ਸਿੰਘ ਗਾਮਾ ਸਿੱਧੂ ਨੂੰ ਪ੍ਰਧਾਨ ਅਤੇ ਵਿਜੇ ਸ਼ਰਮਾ ਨੂੰ ਚੇਅਰਮੈਨ ਚੁਣ ਲਿਆ ਗਿਆ। ਆਪਣੀ ਹੋਈ ਚੋਣ ਤੋਂ ਬਾਅਦ ਨਵ ਨਿਯੁਕਤ ਪ੍ਰਧਾਨ ਗਾਮਾ ਸਿੱਧੂ ਅਤੇ ਚੇਅਰਮੈਨ ਵਿਜੇ ਸ਼ਰਮਾ ਨੇ ਕਿਹਾ ਕਿ ਉਹ ਹਮੇਸ਼ਾ ਦੀ ਤਰ੍ਹਾਂ ਪੱਤਰਕਾਰਾਂ ਦੇ ਹੱਕਾਂ ਲਈ ਲੜ੍ਹਦੇ ਰਹਿਣਗੇ। ਓਹਨਾ ਕਿਹਾ ਕਿ ਕਲੱਬ ਦੀ ਚੜ੍ਹਦੀ ਕਲਾ ਲਈ ਉਹ ਹੋਰ ਉਪਰਾਲੇ ਕਰਨਗੇ। ਓਹਨਾ ਪ੍ਰਸ਼ਾਸ਼ਨ ਤੋਂ ਵੀ ਮੰਗ ਕੀਤੀ ਕਿ ਉਹ ਪੱਤਰਕਾਰਾਂ ਦੀਆਂ ਜਾਇਜ਼ ਮੰਗਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ। ਦੋਨਾਂ ਦੀ ਚੋਣ ਤੇ ਚੁਫੇਰਿਓਂ ਵਧਾਈਆਂ ਮਿਲ ਰਹੀਆਂ ਹਨ। ਇਸ ਮੌਕੇ ਤੇ ਸਮੂਹ ਪੱਤਰਕਾਰ ਸਾਥੀ ਹਾਜ਼ਰ ਸਨ।
Related