ਚੰਡੀਗੜ੍ਹ : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅਧਿਆਪਕ ਦਿਵਸ ‘ਤੇ ਪੰਜਾਬ ਦੇ ਸਾਰੇ ਅਧਿਆਪਕਾਂ ਨੂੰ ਅਨੋਖੇ ਅੰਦਾਜ਼ ਵਿਚ ਵਧਾਈ ਦਿੱਤੀ ਹੈ। ਉਨ੍ਹਾਂ ਐਕਸ ਹੈਂਡਲ ‘ਤੇ ਲਿਖਿਆ ਹੈ ਕਿ ਸਾਡੇ ਜੀਵਨ ਨੂੰ ਅਧਿਆਪਕ ਸਭ ਤੋਂ ਵੱਧ ਪ੍ਰਭਾਵਿਤ ਕਰਦਾ ਹੈ। ਅੱਜ ਅਧਿਆਪਕ ਦਿਵਸ ਦੇ ਮੌਕੇ ‘ਤੇ ਬਤੌਰ ਸਿੱਖਿਆ ਮੰਤਰੀ ਮੇਰੇ ਵੱਲੋਂ ਇਹ ਖ਼ਤ ਪੰਜਾਬ ਦੇ ਹਰ ਅਧਿਆਪਕ ਨੂੰ ਭੇਜਿਆ ਗਿਆ ਹੈ। ਇਸ ਖ਼ਤ ਰਾਹੀਂ ਮੈਂ ਅਧਿਆਪਕਾਂ ਦੇ ਕੰਮ ਨੂੰ ਸਿਜਦਾ ਕਰਦਾ ਹਾਂ। ਅਧਿਆਪਕ ਦਿਵਸ ਦੀਆਂ ਮੁਬਾਰਕਾਂ 💐।