ਮਾਮਲਾ ਆਰ.ਐਸ.ਡੀ.ਕਾਲਜ ਦੇ ਤਿੰਨ ਪ੍ਰੋਫੈਸਰਾਂ ਨੂੰ ਨੌਕਰੀ ਤੋਂ ਕੱਢਣ ਤੋਂ ਬਾਅਦ ਮਿਲੀ ਵੱਡੀ ਰਾਹਤ
ਫਿਰੋਜਪੁਰ ( ਜਤਿੰਦਰ ਪਿੰਕਲ ) : ਫਿਰੋਜ਼ਪੁਰ ਦਾ ਆਰ.ਐੱਸ.ਡੀ.ਕਾਲਜ ਬਾਹਰ ਪਿਛਲੇ 51 ਦਿਨ ਤੋਂ ਦਿਨ ਰਾਤ ਲੱਗੇ ਧਰਨੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਜਦ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਕੋਰਟ ਦਾ ਇੰਨਟਰਿਮ ਆਰਡਰ ਆਇਆ ਜਿਸ ਵਿੱਚ ਸਪੱਸ਼ਟ ਤੌਰ ਤੇ ਲਿਖਿਆ ਗਿਆ ਹੈ ਕਿ ਆਰ.ਐੱਸ.ਡੀ.ਕਾਲਜ ਦੀ ਮੈਨੇਜਮੈਂਟ ਤਿੰਨਾਂ ਰੈਗੂਲਰ ਅਧਿਆਪਕਾਂ ਨੂੰ ਜੁਆਇਨ ਕਰਵਾ ਲੈਂਦੀ ਹੈ ਤਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕਾਲਜ ਤੇ ਕੋਈ ਕਾਰਵਾਈ ਨਹੀਂ ਕਰੇਗੀ, ਇੱਥੇ ਜ਼ਿਕਰਯੋਗ ਹੈ ਕਿ ਪਿਛਲੇ 51 ਦਿਨਾਂ ਤੋਂ ਸਥਾਨਕ ਸ਼ਹਿਰ ਦੇ ਆਰ.ਐਸ.ਡੀ.ਕਾਲਜ ਦੇ ਬਾਹਰ ਐਸੋਸੀਏਸ਼ਨ ਆਫ ਅਨਏਡਿਡ ਕਾਲਜ ਟੀਚਰਜ਼ ਯੂਨੀਅਨ ਪੰਜਾਬ ਅਤੇ ਚੰਡੀਗੜ੍ਹ ਦੀ ਅਗਵਾਈ ਵਿੱਚ ਚੱਲ ਰਿਹਾ ਸੀ, ਜਿਸ ਨੂੰ ਪੰਜਾਬ ਦੀਆਂ ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਵਿਦਿਆਰਥੀ ਅਤੇ ਫਿਰੋਜ਼ਪੁਰ ਦੇ ਇਨਸਾਫ ਪਸੰਦ ਲੋਕ ਦਿਨ ਰਾਤ ਇਸ ਧਰਨੇ ਦੀ ਹਮਾਇਤ ਕਰ ਰਹੇ ਸਨ, ਮਿਤੀ 31 ਜੁਲਾਈ 2023 ਨੂੰ ਸਥਾਨਕ ਆਰ.ਐਸ.ਡੀ.ਕਾਲਜ ਵਿੱਚੋ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ ਕੁਲਦੀਪ ਸਿੰਘ, ਡਾ ਮਨਜੀਤ ਕੌਰ ਅਤੇ ਇਤਹਾਸ ਦੇ ਪ੍ਰੋ ਲਕਸ਼ਮਿੰਦਰਾ ਭੋਰੀਵਾਲ ਨੂੰ ਗੈਰ ਕਾਨੂੰਨੀ ਢੰਗ ਨਾਲ ਕਾਲਜ ਮੈਨੇਜਮੈਂਟ ਵਲੋਂ ਰਿਲੀਵ ਕਰ ਦਿੱਤਾ ਗਿਆ ਸੀ, ਅਗਲੇ ਹੀ ਦਿਨ ਮਿਤੀ 1 ਅਗਸਤ 2023 ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਇੱਕ ਪੱਤਰ ਜਾਰੀ ਕਰਕੇ ਇਹਨਾਂ ਤਿੰਨਾਂ ਅਧਿਆਪਕਾਂ ਨੂੰ ਜੁਆਇਨ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਸਨ ਜਦ ਕਾਲਜ ਨੇ ਯੂਨੀਵਰਸਿਟੀ ਦੇ ਆਦੇਸ਼ਾਂ ਨੂੰ ਨਾ ਮੰਨਿਆ ਤਾਂ ਪੰਜਾਬ ਸਰਕਾਰ ਦੇ ਉੱਚ ਸਿੱਖਿਆ ਵਿਭਾਗ ਨੂੰ ਇਸ ਸੰਬੰਧੀ ਅਪੀਲ ਕੀਤੀ ਗਈ, ਉੱਚ ਸਿੱਖਿਆ ਵਿਭਾਗ ਦੇ ਡਾਇਰੈਕਟਰ ਉੱਚ ਸਿੱਖਿਆ ਨੇ ਦੋਹਾਂ ਧਿਰਾਂ ਨੂੰ ਚੰਡੀਗੜ੍ਹ ਬੁਲਾ ਕੇ ਬਾਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਮਿਤੀ 4 ਸਤੰਬਰ 2023 ਨੂੰ ਕਾਲਜ ਨੂੰ ਇੱਕ ਪੱਤਰ ਕੱਢਿਆ ਜਿਸ ਵਿੱਚ ਕਾਲਜ ਦੇ ਫੈਸਲਾ ਨੂੰ ਗੈਰ ਕਾਨੂੰਨੀ ਕਿਹਾ ਅਤੇ ਇਹਨਾਂ ਤਿੰਨਾਂ ਅਧਿਆਪਕਾਂ ਨੂੰ ਤੁਰੰਤ ਬਹਾਲ ਕੀਤਾ ਅਤੇ ਇਹਨਾਂ ਨੂੰ ਕਾਲਜ ਜੁਆਇਨ ਕਰਵਾ ਕੇ ਰਿਪੋਰਟ ਵਿਭਾਗ ਨੂੰ ਕਰਨ ਦੀ ਹਦਾਇਤ ਕੀਤੀ ਗਈ, ਮਿਤੀ 18 /09/23 ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਕਾਲਜ ਨੂੰ ਪੱਤਰ ਜਾਰੀ ਕੀਤਾ ਕਿ ਜੇਕਰ ਤੁਸੀਂ ਇਹਨਾਂ ਤਿੰਨਾਂ ਅਧਿਆਪਕਾਂ ਨੂੰ ਜੁਆਇਨ ਨਾ ਕਰਵਾਇਆ ਤਾਂ ਇਸ ਸਾਲ ਯੂਨੀਵਰਸਿਟੀ ਦਾਖਲ ਹੋ ਚੁੱਕੇ ਬੱਚਿਆਂ ਦੀਆਂ ਰਿਟਰਨਾਂ ਨਹੀਂ ਲਵੇਗੀ ਅਤੇ ਕਾਲਜ ਵਲੋਂ ਯੂ.ਜੀ.ਸੀ. ਤੋਂ ਗਰਾਂਟਾ ਲੈਣ ਵਾਲੇ ਪੱਤਰਾਂ ਨੂੰ ਯੂਨੀਵਰਸਿਟੀ ਅੱਗੇ ਨਹੀਂ ਭੇਜੇਗੀ, ਇਸ ਸਭ ਦੇ ਖਿਲਾਫ ਕਾਲਜ ਨੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਿੱਚ ਚਲਾ ਗਿਆ, ਜਿੱਥੇ ਮਾਣਯੋਗ ਅਦਾਲਤ ਨੇ ਉਪਰੋਕਤ ਦਿੱਤਾ ਇਨਟਰਮ ਆਰਡਰ ਪਾਸ ਕਰ ਦਿੱਤਾ, ਮਾਣਯੋਗ ਅਦਾਲਤ ਦੇ ਇੰਨਟਰਮ ਆਰਡਰ ਆਉਣ ਤੋਂ ਬਾਅਦ ਐਸੋਸੀਏਸ਼ਨ ਆਫ ਅਨਏਡਿਡ ਕਾਲਜ ਟੀਚਰਜ਼ ਯੂਨੀਅਨ ਪੰਜਾਬ ਅਤੇ ਚੰਡੀਗੜ੍ਹ ਨੇ ਬਾਕੀ ਸਾਰੀਆਂ ਜਥੇਬੰਦੀਆਂ ਅਤੇ ਫਿਰੋਜ਼ਪੁਰ ਦੇ ਇਨਸਾਨ ਪਸੰਦ ਲੋਕਾਂ ਨਾਲ ਮਿਲ ਕੇ ਫੈਸਲਾ ਕੀਤਾ ਕਿ 51 ਦਿਨਾਂ ਤੋਂ ਚੱਲ ਰਹੇ ਇਸ ਦਿਨ ਰਾਤ ਦੇ ਧਰਨੇ ਨੂੰ ਹਾਲ ਦੀ ਘੜੀ ਮੁਅੱਤਲ ਕੀਤਾ ਜਾਂਦਾ ਹੈ, ਜੱਥੇਬੰਦੀ ਵਲੋਂ ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਇਨਸਾਫ ਪਸੰਦ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਭਵਿੱਖ ਵਿੱਚ ਵੀ ਇਹਨਾਂ ਦੇ ਸਹਿਯੋਗ ਦੀ ਉਮੀਦ ਜਤਾਈ, ਇਸ ਮੌਕੇ ਐਸੋਸੀਏਸ਼ਨ ਆਫ ਅਨਏਡਿਡ ਕਾਲਜ ਟੀਚਰਜ਼ ਯੂਨੀਅਨ ਪੰਜਾਬ ਅਤੇ ਚੰਡੀਗੜ੍ਹ ਪ੍ਰੋ ਤਰੁਣ ਘਈ, ਪ੍ਰੋ ਜਸਪਾਲ ਸਿੰਘ, ਡਾ ਚਰਨਜੀਤ ਸਿੰਘ, ਡਾ ਮਨਪਰੀਤ ਲਹਿਲ, ਡਾ ਗੁਰਪ੍ਰੀਤ ਸਿੰਘ, ਡਾ ਅਰੁਣ ਦੇਵ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਤੋਂ ਅਵਤਾਰ ਸਿੰਘ ਮਹਿਮਾ, ਗੁਰਮੀਤ ਸਿੰਘ ਪੋਜੋਕੇ , ਗੁਰਭੇਜ ਸਿੰਘ ਟਿੱਬੀ, ਨਿਰਮਲ ਸਿੰਘ ਰੱਜੀ ਵਾਲਾ, ਬੀਬੀ ਪਰਵੀਨ ਕੌਰ, ਡਾਕਟਰ ਰਾਣਾ, ਪ੍ਰੋ ਐੱਸ.ਐੱਸ. ਸੰਧੂ, ਵਿਨੋਦ ਕੁਮਾਰ ਗੁਪਤਾ, ਰਾਜਨ ਨਰੂਲਾ, ਸਰਬਜੀਤ ਸਿੰਘ ਭਾਵੜਾ, ਸੁਖਜਿੰਦਰ ਸਿੰਘ ਫਿਰੋਜ਼ਪੁਰ, ਸੁਖਵਿੰਦਰ ਸਿੰਘ ਭੁੱਲਰ, ਕਪਿਲ ਦੇਵ, ਅੰਮ੍ਰਿਤਪਾਲ ਸਿੰਘ ਬਰਾੜ, ਮਹਿੰਦਰ ਸਿੰਘ ਧਾਲੀਵਾਲ, ਪ੍ਰੋ ਰਸ਼ਪਾਲ ਸਿੰਘ, ਸੁਰੇਸ਼ ਚੌਹਾਨ, ਸੁਨੀਲ ਗੁਪਤਾ, ਬਾਪੂ ਮਹਿੰਦਰ ਸਿੰਘ, ਬੀਬੀ ਰਜਿੰਦਰ ਕੌਰ, ਇਕਬਾਲ ਸਿੰਘ, ਮਯੰਕ ਫਾਊਂਡੇਸ਼ਨ, ਸਟੂਡੈਂਟ ਯੂਨੀਅਨ, ਭਾਕਿਯੂ ਏਕਤਾ ਉਗਰਾਹਾਂ,ਭਾਕਿਯੂ ਕਾਦੀਆਂ,ਭਾਕਿਯੂ ਲੱਖੋਵਾਲ, ਭਾਕਿਯੂ ਡਕੌਂਦਾ, ਭਾਕਿਯੂ ਪੰਜਾਬ, ਸ਼੍ਰੋਮਣੀ ਅਕਾਲੀ ਦਲ (ਅ), ਪ.ਸ.ਸ.ਫ. , ਪੈਰਾ ਮੈਡੀਕਲ ਯੂਨੀਅਨ , ਨਰਸਿੰਗ ਯੂਨੀਅਨ , ਸਮੂਹ ਪ੍ਰੈੱਸ ਕਲੱਬ ਫਿਰੋਜ਼ਪੁਰ, ਆਰ.ਐਸ.ਡੀ.ਕਾਲਜ ਦੇ ਸੇਵਾ ਮੁਕਤ ਅਧਿਆਪਕਾਂ ਪ੍ਰੋ.ਜਸਪਾਲ ਘਈ , ਪ੍ਰੋ.ਗੁਰਤੇਜ ਕੋਹਾਰਵਾਲਾ, ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ , ਸੰਯੁਕਤ ਸਮਾਜ ਮੋਰਚਾ , ਕਿਸਾਨ ਬਚਾਓ ਮੋਰਚਾ , ਕ੍ਰਾਂਤੀਕਾਰੀ, ਕਿਸਾਨ ਮੋਰਚਾ , ਕ੍ਰਾਂਤੀਕਾਰੀ ਸੱਭਿਆਚਾਰ ਕੇਂਦਰ ਪੰਜਾਬ , ਕਲਾਪੀਠ ਫ਼ਿਰੋਜ਼ਪੁਰ ,ਐਲੀਮੈਂਟਰੀ ਟੀਚਰਜ਼ ਯੂਨੀਅਨ , ਈ.ਟੀ.ਟੀ ਅਧਿਆਪਕ ਯੂਨੀਅਨ, ਈ.ਟੀ.ਟੀ ਟੈਟ ਪਾਸ ਅਧਿਆਪਕ ਯੂਨੀਅਨ ਪੰਜਾਬ (6505) , ਗੌਰਮਿੰਟ ਟੀਚਰਜ਼ ਯੂਨੀਅਨ , ਡੈਮੋਕ੍ਰੇਟਿਕ ਟੀਚਰਜ਼ ਫਰੰਟ , ਈਸਾਂਝਾ ਅਧਿਆਪਕ ਮੰਚ , ਪ੍ਰਾਈਵੇਟ ਸਕੂਲ ਐਸੋਸੀਏਸ਼ਨ , ਮਹਿਕਮਾ ਵਾਟਰ ਸਪਲਾਈ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ|