
Skip to content

ਵੈਭਵ ਸੂਰਿਆਵੰਸ਼ੀ ਮੰਗਲਵਾਰ ਨੂੰ ਟੀਮ ਇੰਡੀਆ ਦੀ ਸੀਨੀਅਰ ਟੀਮ ਨਾਲ ਆਇਰਲੈਂਡ ਅਤੇ ਇੰਗਲੈਂਡ ਦੌਰੇ ਲਈ ਰਵਾਨਾ ਹੋਇਆ। ਬੀ.ਸੀ.ਸੀ.ਆਈ. ਨੇ ਉਸ ਨੂੰ ਉਸਦੇ ਹੋਟਲ ’ਚ ਨੰਬਰ 3 ਜਰਸੀ ਭੇਜੀ, ਜਿਸ ਨੂੰ ਸੂਰਿਆਵੰਸ਼ੀ ਲੰਬੇ ਸਮੇਂ ਤੱਕ ਵੇਖਦਾ ਰਿਹਾ। ਸੂਰਿਆਵੰਸ਼ੀ ਨੂੰ ਭਾਰਤੀ ਟੀਮ ਦੇ ਥ੍ਰੋਡਾਊਨ ਮਾਹਰ ਰਘੂ ਨੇ ਜਰਸੀ ਸੌਂਪੀ । ਸੂਰਿਆਵੰਸ਼ੀ ਨੇ ਪਹਿਲਾਂ ਰਘੂ ਦੇ ਪੈਰ ਛੂਹੇ ਅਤੇ ਉਸ ਨੂੰ ਮੱਥਾ ਟੇਕਿਆ, ਫਿਰ ਜਰਸੀ ਸਵੀਕਾਰ ਕੀਤੀ । ਪੂਰੀ ਘਟਨਾ ਕੈਮਰੇ ਵਿੱਚ ਰਿਕਾਰਡ ਹੋ ਗਈ। 15 ਸਾਲਾ ਸੂਰਿਆਵੰਸ਼ੀ ਨੂੰ ਪਹਿਲੀ ਵਾਰ ਭਾਰਤੀ ਟੀਮ ਲਈ ਚੁਣਿਆ ਗਿਆ ਹੈ । ਉਹ ਦੇਸ਼ ਦੀ ਰਾਸ਼ਟਰੀ ਟੀਮ ਲਈ ਚੁਣਿਆ ਜਾਣ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਹੈ । ਭਾਰਤੀ ਟੀਮ ਦਾ ਆਇਰਲੈਂਡ ਦੌਰਾ 26 ਜੂਨ ਤੋਂ ਸ਼ੁਰੂ ਹੋ ਰਿਹਾ ਹੈ, ਅਤੇ ਇੰਗਲੈਂਡ ਦੌਰਾ 1 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ।
ਆਇਰਲੈਂਡ ਅਤੇ ਇੰਗਲੈਂਡ ਦੌਰੇ ਲਈ ਭਾਰਤੀ ਟੀ-20 ਟੀਮ : ਸ਼੍ਰੇਅਸ ਅਈਅਰ (ਕਪਤਾਨ), ਤਿਲਕ ਵਰਮਾ (ਉਪ-ਕਪਤਾਨ), ਵੈਭਵ ਸੂਰਿਆਵੰਸ਼ੀ, ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ, ਈਸ਼ਾਨ ਕਿਸ਼ਨ, ਸ਼ਿਵਮ ਦੂਬੇ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਮੁਹੰਮਦ ਸਿਰਾਜ, ਹਰਸ਼ਿਤ ਰਾਣਾ, ਅਰਸ਼ਦੀਪ ਸਿੰਘ ਅਤੇ ਪ੍ਰਿੰਸ ਯਾਦਵ।

Related