ਸਟੈਫ ਲੰਡਨ (stefflondon) ਨੇ ਲੰਘੇ ਦਿਨ ਆਪਣੇ ਇੰਸਟਾਗ੍ਰਾਮ ਉਤੇ ‘Dillema’ ਗੀਤ ਦਾ ਟੀਜ਼ਰ ਪੋਸਟ ਕਰਦਿਆਂ ਲਿਖਿਆ ਕਿ ਜੇਕਰ ਇਸ ਟੀਜ਼ਰ ਉਤੇ 1 ਲੱਖ ਕਮੈਂਟ ਆ ਗਏ ਤਾਂ ਮੈਂ ਸਿੱਧੂ ਮੂਸੇਵਾਲਾ ਵਾਲਾ ਗੀਤ ਰਿਲੀਜ਼ ਕਰ ਦਵਾਂਗੀ। ਕਮੈਂਟ ਤਾਂ 2 ਲੱਖ ਦੇ ਕਰੀਬ ਆ ਗਏ ਹਨ ਭਾਵ ਗੀਤ ਜਲਦ ਹੀ ਰਿਲੀਜ਼ ਕਰ ਦਿੱਤਾ ਜਾਵੇਗਾ।
ਦੱਸ ਦਈਏ ਕਿ ਸਟੈਫ ਲੰਡਨ ਦੀ ਨਵੀਂ ਐਲਬਮ 28 ਜੂਨ ਨੂੰ ਰਿਲੀਜ਼ ਹੋਣੀ ਹੈ। ਐਲਬਮ ਵਿਚ ਸਿੱਧੂ ਮੂਸੇਵਾਲਾ ਨਾਲ ਵੀ ਸਟੈਫ ਲੰਡਨ ਦਾ ਇਕ ਗੀਤ ‘Dillema’ ਹੈ ਜਿਸਦਾ ਕਿ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ।
