ਫਿਰੋਜ਼ਪੁਰ ( ਜਤਿੰਦਰ ਪਿੰਕਲ ) ਬਾਬਾ ਫਰੀਦ ਇੰਟਰਨੈਸ਼ਨਲ ਸਕੂਲ ਵਿੱਚ ਸ਼ਨੀਵਾਰ ਨੂੰ ਸਲਾਨਾ ਸਮਾਰੋਹ ਬੜੇ ਹੀ ਧੂਮ-ਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਰੋਹ ਦੀ ਸ਼ੁਰੂਆਤ ਮੁੱਖ ਮਹਿਮਾਨ ਦੇ ਤੌਰ ਤੇ ਸ. ਬਲਕਾਰ ਸਿੰਘ ਗਿੱਲ ,ਸ. ਸੁਖਵਿੰਦਰ ਸਿੰਘ ਸੁੱਖ ਪੱਤਰਕਾਰ ਆਵਾਜ਼ ਏ ਪੰਜਾਬ ਚੈਨਲ ਅਤੇ ਸਮੂਹ ਮੈਨੇਜਮੈਂਟ ਦੀ ਮੌਜੂਦਗੀ ਵਿੱਚ ਦੀਵੇ ਦੀ ਲੋ ਜਗਾ ਕੇ ਕੀਤੀ ਗਈ। ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਰੀਤੂ ਚੋਪੜਾ, ਮੈਨੇਜਿੰਗ ਡਾਇਰੈਕਟਰ ਸੁਭਾਸ਼ ਸਿੰਘ, ਚੇਅਰਮੈਨ ਸ. ਕਵਰਜੀਤ ਸਿੰਘ ਸੰਧੂ ਡਾਇਰੈਕਟਰ ਸ. ਪਰਵਿੰਦਰ ਸਿੰਘ ਸੰਧੂ ਵਾਈਸ ਚੇਅਰਮੈਨ ਸ. ਸ਼ਰਨਪ੍ਰੀਤ ਸੰਧੂ ਜਨਰਲ ਸਕੱਤਰ ਸਨੇਹਪ੍ਰੀਤ ਸਿੰਘ ਸੰਧੂ ਵੀ ਹਾਜ਼ਰ ਸਨ। ਉਨਾਂ ਵੱਲੋਂ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਅਤੇ ਖੇਡ ਖੇਤਰਾਂ ਵਿੱਚ ਕੀਤੇ ਪ੍ਰਦਰਸ਼ਨ ਦੀ ਜਾਣਕਾਰੀ ਦਿੱਤੀ ਗਈ ।ਸਮਾਰੋਹ ਦੌਰਾਨ ਵਿਦਿਆਰਥੀਆਂ ਨੇ ਰੰਗਾਂ ਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਿਨਾਂ ਵਿੱਚ ਗੀਤ, ਨਾਚ ,ਨਾਟਕ ਆਦਿ ਦੀ ਪੇਸ਼ਕਾਰੀ ਬੜੇ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤੀ ਗਈ ਜੋ ਕੀ ਸਮਾਜ ਨੂੰ ਸੇਧ ਦੇਣ ਵਾਲੇ ਵਿਸ਼ੇ ਸਨ। ਸਾਰੇ ਹੀ ਮਾਪਿਆਂ ਨੇ ਸਮਾਰੋਹ ਦਾ ਆਨੰਦ ਮਾਣਿਆ ਅਤੇ ਪ੍ਰਦਰਸ਼ਨ ਦੀ ਸਲਾਂਘਾਂ ਕਰਦਿਆਂ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ। ਮੈਨੇਜਮੈਂਟ ਕਮੇਟੀ ਵੱਲੋੰ ਸੰਬੋਧਨ ਵਿੱਚ ਕਿਹਾ ਕੀ ਅਜਿਹੇ ਸਮਾਰੋਹ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜਰੂਰੀ ਹਨ ਤੇ ਨਾਲ ਹੀ ਸਟਾਫ ਦੀ ਮਿਹਨਤ ਦੀ ਪ੍ਰਸ਼ੰਸਾ ਕੀਤੀ ਅਤੇ ਅੰਤ ਵਿੱਚ ਮੈਡਮ ਰੀਤੂ ਚੋਪੜਾ ਪ੍ਰਿੰਸੀਪਲ ਵੱਲੋਂ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਕੂਲ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਦੇਣ ਦੇ ਨਾਲ-ਨਾਲ ਉਹਨਾਂ ਦੇ ਨੈਤਿਕ ਅਤੇ ਸੱਭਿਆਚਾਰਕ ਮੱਲਾਂ ਦੇ ਵਿਕਾਸ ਲਈ ਵੀ ਵਚਨਬੱਧ ਹੈ।