ਜਲੰਧਰ (ਵਿੱਕੀ ਸੂਰੀ)- ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵਾਂ ਪ੍ਰਕਾਸ਼ ਦਿਹਾੜੇ 24 ਫਰਵਰੀ ਦਿਨ ਸ਼ਨੀਵਾਰ ਨੂੰ ਹਰ ਵਰਗ ਦੀ ਸੰਗਤ ਵੱਲੋਂ ਕੀਤੀ ਜਾਵੇਗੀ ਸ਼ਮੂਲੀਅਤ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਗੁਰਬਾਣੀ ਸਾਰੇ ਧਰਮਾਂ ਦੇ ਗੁਰੂਆਂ,ਭਗਤਾਂ ਦੀ ਬਾਣੀ ਦਾ ਅਥਾਹ ਸਮੁੰਦਰ ਹੈ ਜੋ ਮਾਨਵਤਾ ਦੇ ਭਲੇ ਦਾ ਸੰਦੇਸ਼ ਦਿੰਦੀ ਹੈ।ਇਹ ਵਿਚਾਰ ਅੱਜ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਬਾਵਾ ਜੀ ਮੰਦਰ ਵੱਲੋਂ ਸਜਾਈ ਪ੍ਰਭਾਤ ਫੇਰੀ ਉਪਰੰਤ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਪੰਜਾਬ ਰਣਜੀਤ ਸਿੰਘ ਰਾਣਾ ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਰਵੀ ਕੁਮਾਰ ਨੇ ਸਾਂਝੇ ਤੌਰ ਤੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸਾਂਝੇ ਕੀਤੇ।ਸ. ਰਾਣਾ ਤੇ ਰਵੀ ਨੇ ਕਿਹਾ ਕਿ ਇਸ ਵਾਰ 23 ਫਰਵਰੀ ਦਿਨ ਸ਼ੁਕਰਵਾਰ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼ੋਭਾ ਯਾਤਰਾ ਵਿੱਚ ਸੰਗਤਾਂ ਥਾਂ ਥਾਂ ਤੇ ਲੰਗਰ ਲਗਾ ਕੇ ਭਰਵਾਂ ਸਵਾਗਤ ਕਰਨਗੀਆਂ, ਜਿਸ ਦੀਆਂ ਤਿਆਰੀਆਂ ਸਬੰਧੀ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਪ੍ਰਬੰਧਕਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਨਿਰੰਤਰ ਜਾਰੀ ਹੈ।ਸ. ਰਾਣਾ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਨੇ ਆਪਣੇ ਜੀਵਨ ਦਾ ਸਾਰਾ ਮਨੋਰਥ ਮਾਨਵਤਾ ਦੇ ਭਲੇ ਦੀ ਲੁਕਾਈ ਦਾ ਮਾਨ-ਸਨਮਾਨ ਬਰਾਬਰਤਾ ਨਾਲ ਭਾਈਚਾਰਿਕ ਸਾਂਝ ਦਾ ਦਿੱਤਾ ਸੀ।ਉਹਨਾਂ ਕਿਹਾ ਕਿ ਹਰ ਗੁਰੂ ਨਾਨਕ ਨਾਮ ਪ੍ਰਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਸੰਕਲਪ ਤੇ ਦ੍ਰਿੜਤਾ ਨਾਲ ਪਹਿਰਾ ਦੇ ਕੇ ਸੇਵਾਵਾਂ ਦੇਣੀਆਂ ਚਾਹੀਦੀਆਂ ਹਨ।ਸਮਾਜ ਦੀ ਰਜਵਾੜਾ ਸ਼ਾਹੀ ਸੋਚ ਹਮੇਸ਼ਾ ਦੱਬੇ ਲਤਾੜੇ ਮਸੂਮ ਲੋਕਾਂ ਤੇ ਭਾਰੂ ਰਹੀ ਹੈ ਪਰ ਉਹਨਾਂ ਤੋਂ ਨਿਯਾਕਤ ਗੁਰੂ ਸਾਹਿਬਾਨਾਂ ਨੇ ਉੱਚੀ ਸੁੱਚੀ ਮਹਾਨ ਗੁਰਬਾਣੀ ਦੀ ਵਿਚਾਰਧਾਰਾ ਰਾਹੀਂ ਵੱਡੇ ਵੱਡੇ ਅਹੰਕਾਰੀਆਂ ਦਾ ਘਮੰਡ ਤੋੜ ਕੇ ਮਾਰਗ ਪ੍ਰਦਾਨ ਕੀਤਾ।ਇਸ ਮੌਕੇ ਧਰਮਿੰਦਰ ਕੁਮਾਰ, ਓਮ ਪ੍ਰਕਾਸ਼, ਕੇਵਲ ਕਿਸ਼ਨ ਕਾਲਾ, ਲਾਲ ਚੰਦ, ਬਲਦੇਵ ਸਿੰਘ ਬਿੰਦਾ, ਆਤਮਾ ਰਾਮ, ਧਰਮਪਾਲ, ਬਲਦੇਵ ਰਾਜ, ਵਿਜੇ ਕੁਮਾਰ, ਜੋਨੀ ਕੁਮਾਰ, ਰਿੰਕੂ ਕੁਮਾਰ, ਬਾਲ ਕਿਸ਼ਨ, ਦੇਵਰਾਜ, ਸੰਦੀਪ ਸਿੰਘ ਫੁੱਲ, ਸੁਰਿੰਦਰ ਸਿੰਘ ਰਾਜ, ਫੁੰਮਣ ਸਿੰਘ ਤੇ ਪ੍ਰਦੀਪ ਸਿੰਘ ਹਾਜ਼ਰ ਸਨ।