ਨਾਭਾ ਹਲਕੇ ਦੇ ਪਿੰਡ ਚੌਧਰੀ ਮਾਜਰਾ ਦੇ ਨੌਜਵਾਨ ਸੰਦੀਪ ਬਾਵਾ ਦੀ ਪਿੰਡ ਦੇ ਗੁਰੂ ਘਰ ਨਜ਼ਦੀਕ ਭੇਦ ਭਰੇ ਹਲਾਤਾਂ ਵਿਚ ਲਾਸ਼ ਮਿਲਣ ਨਾਲ ਇਲਾਕੇ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਮ੍ਰਿਤਕ ਦੇ ਪ੍ਰਵਾਰਕ ਮੈਂਬਰਾਂ ਮੁਤਾਬਕ ਸੰਦੀਪ ਦਾ ਦੋ ਦਿਨ ਪਹਿਲਾਂ ਹੀ ਹੋਇਆ ਸੀ। ਉਹ ਅਪਣੇ ਦੋਸਤਾਂ ਨੂੰ ਵਿਆਹ ਦੀ ਪਾਰਟੀ ਦੇਣ ਗਿਆ। ਸੰਦੀਪ ਮਾਤਾ ਪਿਤਾ ਦਾ ਇਕਲੋਤਾ ਪੁੱਤਰ ਸੀ ਜਿਸ ਦੀ ਉਮਰ 23 ਸਾਲ ਦੱਸੀ ਜਾ ਰਹੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਨਾਭਾ ਲਿਆਂਦਾ ਗਿਆ ਤੇ ਪੁਲਿਸ ਵਲੋਂ ਜਾਂਚ ਸ਼ੁਰੂ ਕਰ ਦਿਤੀ ਗਈ।
[ajax_load_more id="2949366941" container_type="ul" post_type="post" pause="true" images_loaded="true" placeholder="true" button_label="View More News" button_loading_label="Loading Latest News" max_pages="20]