Skip to content
ਇਨ੍ਹੀਂ ਦਿਨੀਂ ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ‘ਚ ਭਾਰੀ ਮੀਂਹ ਦੇਖਣ ਨੂੰ ਮਿਲ ਰਿਹਾ ਹੈ। ਲਗਾਤਾਰ ਬਰਸਾਤ ਕਾਰਨ ਕਈ ਪੁਲ ਢਹਿ ਰਹੇ ਹਨ ਅਤੇ ਪਹਾੜਾਂ ਵਿੱਚ ਤਰੇੜਾਂ ਆ ਰਹੀਆਂ ਹਨ। ਕਈ ਹਾਈਵੇਅ ਨੁਕਸਾਨੇ ਗਏ ਹਨ, ਜਿਸ ਕਾਰਨ ਕਈ ਸ਼ਹਿਰਾਂ ਨੂੰ ਜਾਣ ਵਾਲੇ ਰਸਤੇ ਕੱਟ ਦਿੱਤੇ ਗਏ ਹਨ।
ਇੰਨਾ ਹੀ ਨਹੀਂ ਹਰ ਰੋਜ਼ ਮੀਂਹ ਦਾ ਕਹਿਰ ਵਧਦਾ ਜਾ ਰਿਹਾ ਹੈ। ਭਾਰੀ ਬਰਸਾਤ ਕਾਰਨ ਹਿਮਾਚਲ ਦੀਆਂ ਵੱਡੀਆਂ ਨਦੀਆਂ ਸਮੇਤ ਕਈ ਹੋਰ ਛੋਟੀਆਂ ਨਦੀਆਂ ਉਫਾਨ ‘ਤੇ ਹਨ। ਇਸ ਦੌਰਾਨ ਕੁੱਲੂ ਜ਼ਿਲ੍ਹੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਬੱਦਲ ਫਟਣ ਨਾਲ ਇੱਥੇ ਤਬਾਹੀ ਹੋਈ ਹੈ।ਇਸ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਦੇਖਣ ਤੋਂ ਬਾਅਦ ਤੁਹਾਡੇ ਵੀ ਰੌਂਗਟੇ ਖੜੇ ਹੋ ਜਾਣਗੇ। ਵੀਡੀਓ ਕੁੱਲੂ ਦੇ ਮਲਾਨਾ ਇਲਾਕੇ ਦੀ ਹੈ। ਇੱਥੇ ਦੇਰ ਰਾਤ ਹੋਈ ਭਾਰੀ ਬਰਸਾਤ ਕਾਰਨ ਪਾਰਵਤੀ ਨਦੀ ਇਸ ਹੱਦ ਤੱਕ ਵਹਿ ਗਈ ਕਿ ਇਸ ਵਿਚ ਕਈ ਘਰ ਅਤੇ ਵਾਹਨ ਵਹਿ ਗਏ।ਜੋ ਤਾਜ਼ਾ ਵੀਡੀਓ ਸਾਹਮਣੇ ਆਇਆ ਹੈ, ਉਸ ਵਿਚ ਦੇਖਿਆ ਗਿਆ ਹੈ ਕਿ ਕਿਵੇਂ ਇੱਕ ਚਾਰ ਮੰਜ਼ਿਲਾ ਇਮਾਰਤ ਸਿਰਫ਼ 7 ਸਕਿੰਟਾਂ ਵਿੱਚ ਪਾਰਵਤੀ ਨਦੀ ਵਿੱਚ ਡੁੱਬ ਗਈ। ਪਤਾ ਨਹੀਂ ਇਮਾਰਤ ਕਿੱਧਰ ਗਈ। ਇਸੇ ਤਰ੍ਹਾਂ ਹਰ ਰੋਜ਼ ਕਈ ਵੀਡੀਓਜ਼ ਸਾਹਮਣੇ ਆ ਰਹੀਆਂ ਹਨ। ਜੇਕਰ ਇਕੱਲੇ ਕੁੱਲੂ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਇੱਥੇ ਬਿਆਸ ਅਤੇ ਪਾਰਵਤੀ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਹਨ। ਪਿੰਡ ਮੱਲਾਣਾ ਵਿੱਚ ਬਣੇ ਬਿਜਲੀ ਪ੍ਰਾਜੈਕਟ ਦਾ ਬੰਨ੍ਹ ਵੀ ਓਵਰਫਲੋ ਹੋ ਗਿਆ ਹੈ।
Post Views: 2,132
Related