ਫਰੀਦਕੋਟ (ਵਿਪਨ ਕੁਮਾਰ ਮਿਤੱਲ)- ਨੌਜਵਾਨ ਸਭਾ ਪੰਜਾਬ,ਬੁਲੰਦ ਪ੍ਰੈਸ ਕਲੱਬ ਸ੍ਰੀ ਚਮਕੌਰ ਸਾਹਿਬ ਵੱਲੋਂ ਕੌਮਾਂਤਰੀ ਮਾਤ ਭਾਸ਼ਾ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਉਪਰਾਲਾ ਕਰਦਿਆਂ ਇਲਾਕੇ ਦੀਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ ਦੇ ਸਹਿਯੋਗ ਨਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਤੋਂ ਗੁਰਮੁਖੀ ਚੇਤਨਾ ਮਾਰਚ (ਸਾਈਕਲ ਮਾਰਚ) ਦਾ ਆਯੋਜਨ ਕੀਤਾ ਗਿਆ| ਨੌਜਵਾਨ ਸਭਾ ਪੰਜਾਬ ਦੇ ਪ੍ਰਧਾਨ ਸ.ਅਮਰਜੀਤ ਸਿੰਘ ਕਲਸੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੌਮਾਂਤਰੀ ਮਾਤ ਭਾਸ਼ਾ ਦਿਹਾੜੇ ਮੁੱਖ ਰੱਖਦੇ ਹੋਏ ਇੱਕ ਸਾਈਕਲ ਮਾਰਚ ਰਵਾਨਾ ਕੀਤਾ ਗਿਆ ਹੈ । ਸੰਸਥਾਵਾਂ ਆਪੋ ਆਪਣੇ ਵਿੱਤ ਅਨੁਸਾਰ ਵੱਖ-ਵੱਖ ਸਮਾਗਮਾਂ ਦਾ ਆਯੋਜਨ ਕਰਦੀਆਂ ਹਨ ਜੋ ਕਿ ਖੁਸ਼ੀ ਵਾਲੀ ਗੱਲ ਹੈ, ਪ੍ਰੰਤੂ ਇਹ ਸਮਾਗਮ ਸਿਰਫ਼ ਖਾਨਾਪੂਰਤੀ ਬਣ ਕੇ ਹੀ ਰਹਿ ਜਾਂਦੇ ਹਨ ਕਿਉਂਕਿ ਪੰਜਾਬ ਦੀ ਧਰਤੀ ਤੇ ਉੱਸਰੀਆ ਵਿੱਦਿਅਕ ਸੰਸਥਾਵਾਂ ਹੀ ਪੰਜਾਬੀ ਭਾਸ਼ਾ ਪ੍ਰਤੀ ਬੇਰੁਖੀ ਵਾਲਾ ਰਵੱਈਆ ਰੱਖਦੀਆਂ ਹਨ | ਨੌਜਵਾਨ ਸਭਾ ਪੰਜਾਬ,ਬੁਲੰਦ ਪ੍ਰੈਸ ਕਲੱਬ ਵੱਲੋਂ ਇਕ ਵਿਸ਼ੇਸ਼ ਉਪਰਾਲਾ ਕਰਦਿਆਂ ਗੁਰਮੁਖੀ ਚੇਤਨਾ ਮਾਰਚ ਦਾ ਆਯੋਜਨ ਕੀਤਾ ਗਿਆ ਹੈ ਤਾਂ ਜੋ ਸਮਾਜ ਦੇ ਹਰ ਵਰਗ ਵਿੱਚ ਆਪਣੀ ਮਾਤ-ਭਾਸ਼ਾ ਪ੍ਰਤੀ ਸੰਵੇਦਨਸ਼ੀਲਤਾ ਪੈਦਾ ਕੀਤੀ ਜਾ ਸਕੇ। ਕਲੱਬ ਦੇ ਚੇਅਰਮੈਨ ਜਤਿੰਦਰ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਇਸ ਨਾਲ ਹੀ ਪ੍ਰੈਸ ਕਲੱਬ ਵਲੋਂ ਸ਼ੁਰੂ ਕੀਤੇ ਸਾਡੀ ਭਾਸ਼ਾ ਸਾਡਾ ਮਾਣ ਪ੍ਰੋਗਰਾਮ ਲਈ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਐਲਾਨ ਕੀਤਾ ਤੇ ਕਮੇਟੀ ਨੇ ਸਾਰੇ ਸਾਈਕਲ ਮਾਰਚ ਨੂੰ ਚਾਹ ਪਾਣੀ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਮਾਰਚ ਦਾ ਸਵਾਗਤ ਕੀਤਾ ਗਿਆ ।ਇਸੇ ਤਰ੍ਹਾਂ ਨੌਜਵਾਨ ਵਲੋਂ ਦੁੱਧ ਅਤੇ ਪਕੌੜਿਆ ਦੇ ਲੰਗਰ ਤੋਂ ਬਾਅਦ ਫਾਈਟਰ ਜੁਝਾਰ ਸਿੰਘ ਟਾਈਗਰ ਵਿਸ਼ਵ ਜੇਤੂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ । ਗੁਰਦੁਆਰਾ ਗੋਦੜੀ ਸਾਹਿਬ ਦੀ ਕਮੇਟੀ ਵੱਲੋਂ ਅਤੇ ਸੁਰਿੰਦਰ ਸਿੰਘ ਸਿੰਦਾ, ਦੀਦਾਰ ਸਿੰਘ, ਜਰਨਲ ਸਕੱਤਰ ਭੁਪਿੰਦਰ ਸਿੰਘ ਸੈਣੀ,ਪਰਦੀਪ ਸਿੰਘ,ਪਰਮਜੀਤ ਸਿੰਘ ਰਿਆਸਤ,ਦਿਲਬਾਗ ਸਿੰਘ,ਜੋਗਾ ਸਿੰਘ, ਮੱਖਣ ਸਿੰਘ ਸੈਂਡੀ,ਮਹਿੰਦਰ ਸਿੰਘ, ਸੋਹਣ ਸਿੰਘ ਅਤੇ ਉਨ੍ਹਾਂ ਦੇ ਕਮੇਟੀ ਮੈਂਬਰਾਂ ਨੇ ਵੀ ਛੇ ਸੱਤ ਕਿਲੋਮੀਟਰ ਤੱਕ ਸਾਈਕਲ ਚਲਾ ਕੇ ਗੁਰਮੁਖੀ ਚੇਤਨਾ ਸਾਈਕਲ ਮਾਰਚ ਦੇ ਕਾਫਲੇ ਨੂੰ ਵਧਾ ਕੇ ਆਪਣੀ ਮਾਂ ਬੋਲੀ ਪੰਜਾਬੀ ਦਾ ਮਾਣ ਵਧਾਇਆ । ਇਸ ਮੌਕੇ ਗੁਰਪ੍ਰੀਤ ਸਿੰਘ, ਪਰਵਿੰਦਰ ਸਿੰਘ,ਹਰਪ੍ਰੀਤ ਸਿੰਘ ,ਸ਼੍ਰੀਮਤੀ ਲਵਲੀਨ ਕੌਰ, ਜਸਵੰਤ ਸਿੰਘ, ਉਰਮਿਲਾ ਦਾਸ, ਗੁਰਪ੍ਰੀਤ ਕੌਰ, ਸੁਖਮਨੀ, ਤਰਨਪ੍ਰੀਤ ਕੌਰ, ਏਨਮ, ਸਹਿਜਪੀਤ ਕੌਰ,ਗੁਰਕੀਰਤ, ਵਰਿੰਦਰਜੀਤ ਸਿੰਘ ਨੇ ਮਾਰਚ ਵਿੱਚ ਸ਼ਮੂਲੀਅਤ ਕੀਤੀ।