Skip to content
ਫਿਰੋਜਪੁਰ ( ਜਤਿੰਦਰ ਪਿੰਕਲ ) ਜੈ ਮਲਾਪ ਲੈਬੋਰਟਰੀ ਐਸੋਸੀਏਸ਼ਨ ਜਿਲਾ ਫਿਰੋਜਪੁਰ ਵੱਲੋਂ ਮਿਤੀ 27 ਜੁਲਾਈ ਦਿਨ ਐਤਵਾਰ ਨੂੰ ਪੰਜਵਾਂ ਵਿਸ਼ਾਲ ਖੂਨਦਾਨ ਕੈਂਪ ਇਤਿਹਾਸਕ ਗੁਰਦੁਆਰਾ ਸ੍ਰੀ ਜਾਮਨੀ ਸਾਹਿਬ ਵਜੀਦਪੁਰ ਵਿਖੇ ਲਗਾਇਆ ਜਾ ਰਿਹਾ ਹੈ । ਜੈ ਮਲਾਪ ਐਸੋਸੀਏਸ਼ਨ ਦੇ ਜ਼ਿਲਾ ਪ੍ਰਧਾਨ ਬਰਜਿੰਦਰ ਸਿੰਘ ਖਾਲਸਾ, ਸੈਕਟਰੀ ਹਰਜਿੰਦਰ ਸ਼ਰਮਾਂ, ਕੈਸ਼ੀਅਰ ਪਵਨ ਮਦਾਨ ਲਵਲੀ ਨੇ ਦੱਸਿਆ ਕਿ ਜ਼ਿਲੇ ਦੇ ਅੱਠ ਬਲਾਕ ਬਲਾਕ ਤਲਵੰਡੀ ਭਾਈ, ਬਲਾਕ ਕੈਂਟ , ਬਲਾਕ ਸਿਟੀ , ਬਲਾਕ ਮੱਲਾਂਵਾਲਾ, ਬਲਾਕ ਜੀਰਾ, ਬਲਾਕ ਮਮਦੋਟ , ਬਲਾਕ ਗੁਰੂਹਰਸਹਾਏ, ਬਲਾਕ ਮਮਦੋਟ ਤੇ ਬਲਾਕ ਮੱਖੂ ਤੋ ਵੱਡੀ ਗਿਣਤੀ ਵਿੱਚ ਡੋਨਰ ਇਸ ਕੈਂਪ ਵਿੱਚ ਪੂਰੇ ਉਤਸ਼ਾਹ ਨਾਲ ਖੂਨਦਾਨ ਕਰਨ ਪਹੁੰਚ ਰਹੇ ਹਨ । ਉਨਾ ਦੱਸਿਆ ਕਿ ਇਸ ਕੈਂਪ ਵਿੱਚ ਖੂਨ ਇਕੱਤਰ ਕਰਨ ਸਰਕਾਰੀ ਬਲੱਡ ਬੈਂਕ ਦੀ ਟੀਮ ਨੂੰ ਸਿਵਲ ਸਰਜਨ ਰਾਹੀਂ ਵਿਸ਼ੇਸ਼ ਤੌਰ ਤੇ ਸੱਦਾ ਪੱਤਰ ਦਿੱਤਾ ਗਿਆ ਹੈ।
ਉਨਾਂ ਇਹ ਵੀ ਦੱਸਿਆ ਕਿ ਖੂਨਦਾਨ ਮਹਾਦਾਨ ਹੈ ਤੇ ਸਾਡੇ ਵੱਲੋਂ ਦਿੱਤਾ ਗਿਆ ਖੂਨ ਕਿਸੇ ਦੀ ਜਾਨ ਬਚਾ ਸਕਦਾ ਹੈ ਅਤੇ ਜੈ ਮਲਾਪ ਲੈਬੋਰਟਰੀ ਐਸੋਸੀਏਸ਼ਨ ਵੱਲੇ ਪਹਿਲਾਂ ਵੀ ਇਸ ਤਰਾਂ ਦੀਆਂ ਸਮਾਜ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ । ਕੋਰੋਨਾ ਕਾਲ ਵੇਲੇ ਤੇ ਹੜਾ ਦੀ ਸਥਿਤੀ ਵੇਲੇ ਜੈ ਮਲਾਪ ਲੈਬੋਰਟਰੀ ਐਸੋਸੀਏਸ਼ਨ ਨੇ ਇੱਕ ਸਮਾਜ ਸੇਵਕ ਦੇ ਤੌਰ ਤੇ ਵੱਡੀ ਭੂਮਿਕਾ ਨਿਭਾਈ ਸੀ ।ਇਸ ਵਕਤ ਉਨਾਂ ਨਾਲ ਬਲਾਕ ਪ੍ਰਧਾਨ ਕੈਂਟ ਜੀਵਨ ਜੋਯਤੀ ਦੀ ਟੀਮ , ਬਲਾਕ ਪ੍ਰਧਾਨ ਸਿਟੀ ਅਨਿਲ ਮਹਿਰਾ ਦੀ ਟੀਮ , ਬਲਾਕ ਪ੍ਰਧਾਨ ਜ਼ੀਰਾ ਵਿਸ਼ਾਲ ਚੋਪੜਾ ਦੀ ਟੀਮ , ਬਲਾਕ ਮਮਦੋਟ ਦੇ ਪ੍ਰਧਾਨ ਸੁਰਿੰਦਰ ਸਿੰਘ ਦੀ ਟੀਮ , ਬਲਾਕ ਤਲਵੰਡੀ ਭਾਈ ਦੇ ਪ੍ਰਧਾਨ ਗਗਨ ਖੁੰਗਰ ਦੀ ਟੀਮ , ਬਲਾਕ ਗੁਰੂਹਰਸਹਾਏ ਦੇ ਪ੍ਰਧਾਨ ਗੁਰਪਿਆਰ ਸਿੰਘ ਦੀ ਟੀਮ , ਬਲਾਕ ਮੱਲਾਂਵਾਲਾ ਦੇ ਪ੍ਰਧਾਨ ਕੁਲਦੀਪ ਮੌਗਾ ਦੀ ਟੀਮ , ਬਲਾਕ ਮੱਖੂ ਦਾ ਪ੍ਰਧਾਨ ਕਰਨਜੀਤ ਸਿੰਘ ਭੁੱਲਰ ਦੀ ਟੀਮ ਵਿਸ਼ੇਸ਼ ਤੌਰ ਤੇ ਹਾਜ਼ਰ ਸੀ ।
Related