ਜਲੰਧਰ: (ਵਿੱਕੀ ਸੂਰੀ ) ਗੁਰੂ ਹਰਿਗੋਬਿੰਦ ਹਸਪਤਾਲ, ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਜੋ ਕਿ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸ਼ਹਿਰ ਦੇ ਪਛੜੇ ਹੋਏ ਬਸਤੀਆਤ ਦੇ ਇਲਾਕੇ ਅਤੇ ਨਾਲ ਲਗਦੇ ਪਿੰਡਾਂ ਦੇ ਲੋਕਾਂ ਲਈ ਬੜੇ ਘੱਟ ਖਰਚੇ ਤੇ ਸਿਹਤ ਸਹੂਲਤਾਂ ਪਰਦਾਨ ਕਰ ਰਿਹਾ ਹੈ। ਇਸ ਵਲੋਂ ਹਰ ਸਾਲ 10 ਤੋਂ 12 ਫਰੀ ਮੈਡੀਕਲ ਚੈੱਕਅਪ ਅਤੇ ਅੱਖਾਂ ਦੇ ਉਪਰੇਸ਼ਨ ਕੈਂਪ ਲਗਾਏ ਜਾਂਦੇ ਹਨ । ਇਸ ਹਸਪਤਾਲ ਵਿਚ ਅੱਖਾਂ ਅਤੇ ਜਨਾਨਾ ਸਰਜਰੀ ਦੇ ਵੱਖ ਵੱਖ ਬਹੁਤ ਹੀ ਆਧੁਨਿਕ ਮਸ਼ੀਨਾਂ ਨਾਲ ਲੈਸ ਉਪਰੇਸ਼ਨ ਥੀਏਟਰ ਹਨ।

    ਹੁਣ ਇਸ ਦੀਆਂ ਸੇਵਾਵਾਂ ਵਿਚ ਵਾਧਾ ਕਰਨ ਲਈ ਆਈ ਸੀ ਯੂ ਤਿਆਰ ਕੀਤਾ ਜਾ ਰਿਹਾ ਹੈ ਜਿਸ ਵਿਚ ਅਤਿ ਜ਼ਰੂਰੀ ਮਸ਼ੀਨਰੀ ਵੈਟੀਲੇਟਰ ਗੁਰੂ ਘਰ ਦੇ ਅਨਿਨ ਸੇਵਕ, ਸ਼ਰਧਾਲੂ, ਅਤੇ ਉਘੇ ਵਿਉਪਾਰੀ ਸ੍ਰ ਮਨਜੀਤ ਸਿੰਘ ਜੌਲੀ ਅਤੇ ਜੁਗਿੰਦਰ ਸਿੰਘ ਗੂੰਬਰ ਵਲੋਂ 13 ਲੱਖ ਰੁਪਏ ਨਾਲ ਜਰਮਨੀ ਮੇਡ ਡਰੈਗਰ ਕੰਪਨੀ ਦੇ ਵੈਂਟੀਲੇਟਰ ਵਾਸਤੇ ਅੱਜ ਸ੍ਰ ਸੁਰਜੀਤ ਸਿੰਘ ਚੀਮਾਂ ਚੇਅਰਮੈਨ ਅਤੇ ਇੰਦਰ ਪਾਲ ਸਿੰਘ ਸਕੱਤਰ ਨੂੰ ਚੈਕ ਭੇਟ ਕੀਤਾ।

    ਇਸ ਮੌਕੇ ਤੇ ਮਨਜੀਤ ਸਿੰਘ ਜੌਲੀ, ਜੁਗਿੰਦਰ ਸਿੰਘ ਗੂੰਬਰ, ਵਰਿੰਦਰ ਸਿੰਘ ਅਰੋੜਾ ਅੰਮ੍ਰਿਤਸਰ, ਰਿਪੁਦਮਨ ਸਿੰਘ ਜੌਲੀ,ਜਸਰੂਪ ਸਿੰਘ ਅੰਮਿ੍ਤਸਰ, ਬੀਬੀ ਰੂਬੀ ਜੌਲੀ, ਸਨਮੀਤ ਕੌਰ ਜੌਲੀ

    ਅੰਮ੍ਰਿਤ ਕੌਰ ਅਤੇ ਇੰਦਰ ਪ੍ਰੀਤ ਕੌਰ ਹਾਜ਼ਰ ਸਨ।

    ਸ੍ਰ ਸੁਰਜੀਤ ਸਿੰਘ ਚੀਮਾਂ ਚੇਅਰਮੈਨ ਅਤੇ ਇੰਦਰ ਪਾਲ ਸਿੰਘ ਸਕੱਤਰ ਨੇ ਮਨਜੀਤ ਸਿੰਘ ਜੌਲੀ ਅਤੇ ਜੁਗਿੰਦਰ ਸਿੰਘ ਗੂੰਬਰ ਦਾ ਇਸ ਸੇਵਾ ਲਈ ਧੰਨਵਾਦ ਕਰਦੇ ਹੋਏ ਅਕਾਲ ਪੁਰਖ ਦੇ ਚਰਨਾਂ ਵਿੱਚ ਸਮੂਚੇ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਅਤੇ ਅਗੋਂ ਵੀ ਹੋਰ ਸੇਵਾਵਾਂ ਦੇ ਕਾਰਜਾਂ ਵਿੱਚ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹਿਣ ਲਈ ਬੇਨਤੀ ਕੀਤੀ।

    ਸ੍ਰ ਮਨਜੀਤ ਸਿੰਘ ਜੌਲੀ, ਜੁਗਿੰਦਰ ਸਿੰਘ ਗੂੰਬਰ, ਵਰਿੰਦਰ ਸਿੰਘ ਅਰੋੜਾ ਰਿਪੁਦਮਨ ਸਿੰਘ ਜੌਲੀ
    ਹਸਪਤਾਲ ਦੇ ਚੇਅਰਮੈਨ ਸ੍ਰ ਸੁਰਜੀਤ ਸਿੰਘ ਚੀਮਾਂ ਅਤੇ ਇੰਦਰ ਪਾਲ ਸਿੰਘ ਸਕੱਤਰ ਨੂੰ ਚੈਕ ਭੇਟ ਕਰਦੇ ਹੋਏ