ਗਿੱਦੜਬਾਹਾ : ਬੀਤੇ ਦੋ ਦਿਨਾਂ ਤੋਂ ਹੋ ਰਹੀ ਬਾਰਿਸ਼ ਕਾਰਨ ਗਿੱਦੜਬਾਹਾ ਦੇ ਵਾਰਡ ਨੰ 14 ਵਿਖੇ ਇਕ ਘਰ ਦਾ ਅਗਲਾ ਹਿੱਸਾ ਢਹਿ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਵਾਲਮੀਕਿ ਮੁਹੱਲਾ ਵਿਖੇ ਰਹਿੰਦਾ ਸੁੰਦਰ ਲਾਲ ਪੁੱਤਰ ਰਾਮ ਸਰੂਪ ਅੱਜ ਆਪਣੇ ਪਰਿਵਾਰ ਸਮੇਤ ਘਰ ਦੇ ਪਿਛਲੇ ਹਿੱਸੇ ਵਿਚ ਮੌਜੂਦ ਸੀ ਤਾਂ ਬਾਰਿਸ਼ ਕਾਰਨ ਅਚਾਨਕ ਉਨ੍ਹਾਂ ਦੇ ਘਰ ਦਾ ਅਗਲਾ ਹਿੱਸਾ ਗਲੀ ਵਿਚ ਜਾ ਡਿੱਗਾ। ਪੀੜ੍ਹਤ ਸੁੰਦਰ ਲਾਲ ਨੇ ਦੱਸਿਆ ਕਿ ਘਰ ਦੇ ਅਗਲੇ ਹਿੱਸੇ ਵਿਚ ਵਾਸ਼ਰੂਮ ਬਣੇ ਸਨ ਅਤੇ ਦੋਵੇਂ ਵਾਸ਼ਰੂਮ ਅਤੇ ਬਨੇਰਾ ਡਿੱਗ ਪਏ ਹਨ। ਇੰਨਾਂ ਹੀ ਘਰ ਦੇ ਅੱਗੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਵੀ ਮਕਾਨ ਦੇ ਮਲਬੇ ਕਾਰਨ ਨੁਕਸਾਨੀਆਂ ਗਈਆਂ, ਜਿਸ ਨਾਲ ਸੰਬੰਧਤ ਇਲਾਕੇ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਈ। ਓਧਰ ਪੀੜ੍ਹਤ ਸੁੰਦਰ ਨਾਲ ਨੇ ਸਰਕਾਰ ਅਤੇ ਪ੍ਰਸ਼ਾਸ਼ਨ ਪਾਸੋਂ ਆਰਥਿਕ ਮਦਦ ਦੀ ਗੁਹਾਰ ਲਗਾਈ ਹੈ ਤਾਂ ਜੋ ਉਹ ਆਪਣੇ ਡਿੱਗੇ ਮਕਾਨ ਦੀ ਰਿਪੇਅਰ ਕਰਵਾ ਸਕੇ।