ਅੰਮ੍ਰਿਤਸਰ (ਬਿਉਰੋ): ਅੰਮ੍ਰਿਤਸਰ ਦੇ ਮੈਡੀਕਲ ਇਨਕਲੇਵ ਦੀ ਇਕ ਕੋਠੀ ‘ਚ ਘਰੇਲੂ ਕੰਮ ਕਰਨ ਵਾਲੀ ਰਿਤੂ ਬਾਲਾ ਵਲੋਂ ਫਾਹਾ ਲੈਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦੀ ਮੌਤ ਬਾਰੇ ਪਤਾ ਲੱਗਣ ‘ਤੇ ਪਰਿਵਾਰਕ ਮੈਂਬਰਾਂ ਵੱਲੋਂ ਕੋਠੀ ਦੇ ਮਾਲਕ ਨੂੰ ਕਈ ਸਵਾਲ ਪੁੱਛੇ ਗਏ। ਦੱਸ ਦੇਈਏ ਕਿ ਫਾਂਸੀ ਲੈਣ ਤੋਂ ਪਹਿਲਾਂ ਰਿਤੂ ਬਾਲਾ ਨੇ ਇੱਕ ਸੁਸਾਈਡ ਨੋਟ ਵੀ ਲਿਖਿਆ ਹੈ, ਜਿਸ ਵਿੱਚ ਉਸ ਨੇ ਇੱਕ ਨੌਜਵਾਨ ਦਾ ਜ਼ਿਕਰ ਕੀਤਾ ਹੈ।

    ਸੁਸਾਈਡ ਨੋਟ ‘ਚ ਉਸ ਨੇ ਲਿਖਿਆ ਹੈ ਕਿ ਇਕ ਨੌਜਵਾਨ ਉਸ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕਰਦਾ ਸੀ, ਜਿਸ ਕਾਰਨ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਾਣਕਾਰੀ ਮੁਤਾਬਕ ਪਰਿਵਾਰਕ ਮੈਂਬਰਾਂ ਵਲੋ ਇਨਸਾਫ ਦੀ ਮੰਗ ਕੀਤਾ ਜਾ ਰਹੀ ਹੈ। ਇਸ ਮਾਮਲੇ ‘ਚ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਲਦ ਹੀ ਉਕਤ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।