ਜਲੰਧਰ (ਵਿੱਕੀ ਸੂਰੀ) : ਬਸਤੀ ਸ਼ੇਖ ਦੇ ਕਾਲਾ ਸੰਘਿਆਂ ਰੋਡ ਦੇ ਉੱਤੇ ਆਸ਼ਰਮ ਦੇ ਸਾਹਮਣੇ ਜੋ ਗਲੀ ਗੁਰੂ ਨਾਨਕ ਕਾਲੋਨੀ ਨੂੰ ਜਾਂਦੀ ਹੈ ਉਸ ਦੌਰਾਨ ਰਾਸਤੇ ਦੇ ਨੁੱਕਰ ਤੇ ਇਕ ਗਟਰ ਲੋਕਾਂ ਦੀਆਂ ਸਮੱਸਿਆਵਾਂ ਦਾ ਕਾਰਨ ਬਣਿਆ ਹੋਇਆ ਹੈ ਕਿਉਂਕਿ ਗਟਰ ਦੇ ਕੋਲ ਬਹੁਤ ਡੂੰਘਾ ਟੋਇਆ ਹੈ। ਜਿਸ ਵਿਚ ਲੋਕ ਬਾਰ-ਬਾਰ ਡਿੱਗ ਰਹੇ ਹਨ ਅਤੇ ਉਨ੍ਹਾਂ ਨੂੰ ਕਾਫ਼ੀ ਮੁਸੀਬਤਾਂ ਦਾ ਸਾਮਣਾ ਕਰਨਾ ਪੈ ਰਿਹਾ ਹੈ ਲੋਕਾਂ ਵੱਲੋਂ ਪ੍ਰਸ਼ਾਸਨ ਨੂੰ ਮੰਗ ਕੀਤੀ ਜਾ ਰਹੀ ਹੈ ਕਿ ਉਸ ਗਟਰ ਨੂੰ ਜਲਦ ਤੋਂ ਜਲਦ ਠੀਕ ਕਰਵਾਇਆ ਜਾਵੇ