ਫਤਿਹਗੜ ਚੂੜੀਆਂ ਵਿਖੇ ਤਲਾਬਵਾਲਾ ਮੰਦਿਰ ਸਾਹਮਣੇ ਇੱਕ ਗਲੀ’ ਚ ਕਿਰਾਏ ਦੇ ਮਕਾਨ’ ਚ ਰਹਿ ਰਹੇ ਇੱਕ ਅਧਿਆਪਕ ਨੇ ਪੱਖੇ ਨਾਲ ਫਾਹਾ ਲੈਕੇ ਜੀਵਨ ਲੀਲਾ ਖਤਮ ਕਰ ਲਈ ਹੈ।ਮਿਰਤਕ ਦੀ ਪਛਾਣ ਮਨਪ੍ਰੀਤ ਸਿੰਘ ਵਾਸੀ ਬਠਿੰਡਾ ਵਜੋਂ ਹੋਈ ਹੈ।
ਫਤਿਹਗੜ ਚੂੜੀਆਂ ਵਿਖੇ ਤਲਾਬਵਾਲਾ ਮੰਦਰ ਸਾਹਮਣੇ ਇੱਕ ਗਲੀ’ ਚ ਕਿਰਾਏ ਦੇ ਮਕਾਨ’ ਚ ਰਹਿ ਰਹੇ ਇੱਕ ਅਧਿਆਪਕ ਨੇ ਪੱਖੇ ਨਾਲ ਫਾਹਾ ਲੈ ਕੇ ਜੀਵਨ ਲੀਲਾ ਖਤਮ ਕਰ ਲਈ ਹੈ।ਮ੍ਰਿਤਕ ਦੀ ਪਛਾਣ ਮਨਪ੍ਰੀਤ ਸਿੰਘ ਵਾਸੀ ਬਠਿੰਡਾ ਵਜੋਂ ਹੋਈ ਹੈ। ਦੱਸਣਯੋਗ ਹੈ ਕਿ ਮ੍ਰਿਤਕ ਅਧਿਆਪਕ ਮਨਪ੍ਰੀਤ ਸਿੰਘ ਆਪਣੇ ਤਿੰਨ ਹੋਰ ਸਾਥੀ ਅਧਿਆਪਕਾਂ ਨਾਲ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸਨ । ਅਧਿਆਪਕ ਮਨਪ੍ਰੀਤ ਸਿੰਘ ਦੀ ਮੌਤ ਦਾ ਪਤਾ ਦੇਰ ਸ਼ਾਮ ਲੱਗਾ ਜਦੋਂ ਉਸਦੇ ਸਾਥੀ ਮਕਾਨ ‘ਚ ਆਏ। ਘਟਨਾ ਦੀ ਸੂਚਨਾ ਮਿਲਦੇ ਹੀ ਫਤਿਹਗੜ ਚੂੜੀਆਂ ਦੇ ਐਸਐਚਓ ਮੈਡਮ ਰਾਜਬੀਰ ਕੌਰ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪਹੁੰਚ ਗਏ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਸਬੰਧੀ ਨਾਲ ਰਹਿੰਦੇ ਅਧਿਆਪਕ ਹਰਜਿੰਦਰ ਸਿੰਘ ਅਤੇ ਜਸਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਸਵੇਰੇ ਤਿੰਨੋਂ ਜਣੇ ਆਪਣੇ ਸਰਕਾਰੀ ਸਕੂਲ ਮਾਕੋਵਾਲ ਚਲੇ ਗਏ ਸਨ ਜਦਕਿ ਮ੍ਰਿਤਕ ਅਧਿਆਪਕ ਮਨਪ੍ਰੀਤ ਸਿੰਘ ਨੇ ਕਿਹਾ ਕਿ ਉਹ ਆਪਣੇ ਸਕੂਲ ਪਿੰਡ ਪੰਧੇਰ ਕਲਾਂ ਬਾਅਦ ਵਿਚ ਜਾਵੇਗਾ ,ਤੁਸੀ ਚਲੇ ਜਾਉ। ਉਨਾਂ ਅੱਗੇ ਦੱਸਿਆ ਕਿ ਜਦੋਂ ਉਹ ਦੇਰ ਸ਼ਾਮ ਵਾਪਿਸ ਆਏ ਤਾਂ ਉਨ੍ਹਾਂ ਦੇਖਿਆ ਕੇ ਉਨਾਂ ਦੇ ਸਾਥੀ ਆਧਿਆਪਕ ਮਨਪ੍ਰੀਤ ਛੱਤ ਵਾਲੇ ਪੱਖੇ ਨਾਲ ਲਟਕਿਆ ਹੋਇਆ ਸੀ, ਜਿਸ ਦੀ ਸੂਚਨਾ ਉਨਾਂ ਵੱਲੋਂ ਪੁਲਿਸ ਅਤੇ ਪਰਿਵਾਰ ਵਾਲਿਆਂ ਨੂੰ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਮਿਰਤਕ ਮਨਪ੍ਰੀਤ ਸਿੰਘ ਨੂੰ ਤਿੰਨ ਦਿਨ ਬਾਅਦ ਇੱਕਠੀਆਂ ਹੀ ਤਿੰਨ ਖੁਸ਼ੀਆਂ ਮਿਲਣ ਵਾਲੀਆਂ ਸਨ, ਜਿੰਨ੍ਹਾਂ ’ਚ ਪਹਿਲੀ ਤਿੰਨ ਦਿਨ ਬਾਅਦ ਉਸ ਦਾ ਅਤੇ ਉਸ ਦੀ ਪਤਨੀ ਜੋ ਸਰਕਾਰੀ ਅਧਿਆਪਕਾ ਹੈ ,ਦੋਵਾਂ ਦਾ ਨੌਕਰੀ ਦਾ ਪ੍ਰੋਬੇਸ਼ਨਲ ਪੀਰੀਅਰਡ ਖਤਮ ਹਣ ਜਾ ਰਿਹਾ ਸੀ ਅਤੇ ਦੋਵੇਂ ਹੀ ਪੱਕੇ ਅਧਿਆਪਕ ਬਣਨ ਜਾ ਰਹੇ ਸਨ ਅਤੇ ਤਿੰਨ ਦਿਨ ਬਾਅਦ ਹੀ ਉਹ ਪਿਤਾ ਬਣਨ ਜਾ ਰਿਹਾ ਸੀ। ਇਸ ਸਬੰਧੀ ਐਸਐਚਓ ਨੇ ਕਿਹਾ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੇ ਹਨ।