ਜਲੰਧਰ( ਵਿੱਕੀ ਸੂਰੀ ) : – ਜਲੰਧਰ ਦੇ ਇੱਛਾਧਾਰੀ ਮੰਦਰ ਵੱਡਾ ਬਜ਼ਾਰ ਬਸਤੀ ਸ਼ੇਖ ਵਿਖੇ ਅੱਜ ਭਗਵਾਨ ਭੋਲੇ ਸ਼ੰਕਰ ਜੀ ਦੇ ਸ਼ਿਵਰਾਤਰੀ ਦਾ ਮਹਾ ਤਿਉਹਾਰ ਦੇ ਸੰਬੰਧ ਵਿੱਚ ਅੱਜ ਕੀਰਤਨ ਕਰਵਾਇਆ ਗਿਆ। ਜਿਸ ਵਿੱਚ ਸੰਗਤਾਂ ਦੇ ਦਰਸ਼ਨ ਕਰਨ ਲਈ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ ਜੀ , ਤਰਲੋਚਨ ਸਿੰਘ ਛਾਬੜਾ ਜੀ, ਲਵਲੀ ਥਾਪਰ ਜੀ, ਪਹੁੰਚੇ । ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ ਜੀ ਨੇਂ ਕਿਹਾ ਭਗਵਾਨ ਭੋਲੇ ਸ਼ੰਕਰ ਜੀ ਦੇ ਦਰਸ਼ਨ ਕਰ ਕੇ ਬਹੁਤ ਆਨੰਦ ਆਇਆ। ਮਲਹੋਤਰਾ ਪਰਿਵਾਰ ਨੇਂ ਸਾਬਕਾ ਕੌਸਲਰ ਮਨਜੀਤ ਸਿੰਘ ਟੀਟੂ ਅਤੇ ਉਨ੍ਹਾਂ ਦੇ ਗਰੁੱਪ ਮੈਂਬਰਾਂ ਦਾ ਬਹੁਤ ਸਨਮਾਨ ਕੀਤਾ । ਮਲਹੋਤਰਾ ਪਰਿਵਾਰ ਨੇਂ ਅਤੇ ਲੰਗਰ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਅਰਦਾਸ ਕੀਤੀ ਅਤੇ ਬੇਨਤੀ ਕੀਤੀ ਕਿ ਮਲਹੋਤਰਾ ਪਰਿਵਾਰ ਨੂੰ ਚੜਦੀ ਕਲਾ ਬਖਸ਼ੇ ਅਤੇ ਮਲਹੋਤਰਾ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ।