ਜਲੰਧਰ(ਵਿੱਕੀ ਸੂਰੀ):ਬਹੁਤ ਹੀ ਮਾੜੀ ਖ਼ਬਰ ਸਾਮਣੇ ਆਈ ਹੈ ਕਿ ਉਜਾਲਾ ਨਗਰ ਵਿੱਚ ਦਿਨ ਦਿਹਾੜੇ ਇਕ ਬਜੁਰਗ ਔਰਤ ਜੋ ਕਿ ਆਪਣੇ ਘਰ ਬਸਤੀ ਦਾਨਿਸ਼ਮੰਦਾਂ ਤੋਂ ਹੌਸਪੀਟਲ ਨੂੰ ਦਵਾਈ ਲੈਣ ਜਾ ਰਹੀ ਸੀ ਜਦੋ ਉਹ ਉਜਾਲਾ ਨਗਰ ਵਿੱਚ ਪਹੁੰਚੀ ਤਾ ਇਕ ਮੋਟਰਸਾਈਕਲ ਤੇ ਦੋ ਵਿਅਕਤੀ ਸਵਾਰ ਹੋ ਕੇ ਆਏ ਤੇ ਉਸ ਬਜੁਰਗ ਔਰਤ ਦੀਆਂ ਵਾਲੀਆਂ ਖ਼ਿੱਚ ਕੇ ਫਰਾਰ ਹੋ ਗਏ| ਉਸ ਦੌਰਾਨ ਮੁਹੱਲੇ ਦੇ ਕੁਝ ਵਿਅਕਤੀਆਂ ਵਲੋਂ ਉਨਾਂ ਦਾ ਪਿੱਛਾ ਕਰਕੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਭੱਜਣ ਵਿੱਚ ਕਾਮਯਾਬ ਰਹੇ ਤੇ ਉਹ ਆਪਣਾ ਮੋਟਰ ਸਾਈਕਲ ਛੱਡ ਕੇ ਫਰਾਰ ਹੋ ਗਏ ਜਿਸ ਦਾ ਨੰਬਰ PB08 BQ 6949 ਹੈ | ਇਸ ਦੌਰਾਨ ਥਾਣਾ ਨੰਬਰ 5 ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਨੇ ਮੌਕੇ ਤੇ ਆ ਕੇ  ਮੋਟਰਸਾਈਕਲ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ|