
Skip to content
ਜਲੰਧਰ (ਸੁਰਿੰਦਰ ਸ਼ਰਮਾ) : ਗੁਲਾਬਿਆਂ ਮੁਹੱਲੇ ਵਿੱਚ ਸਮਾਜ ਸੇਵਾ ਦੀ ਮਿਸਾਲ ਪੇਸ਼ ਕਰਦੇ ਹੋਏ ਸੁਸ਼ੀਲ ਕੁਮਾਰ ਸ਼ਿੱਲੀ ਅਤੇ ਉਹਨਾਂ ਦੀ ਸਮਰਪਿਤ ਟੀਮ ਵੱਲੋਂ ਨੁਟਰੀ ਕੁਲਚੇ ਦਾ ਲੰਗਰ ਲਗਾਇਆ ਗਿਆ। ਇਸ ਦੌਰਾਨ ਇਲਾਕਾ ਨਿਵਾਸੀਆਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਲੰਗਰ ਦਾ ਪ੍ਰਸਾਦ ਪ੍ਰਾਪਤ ਕੀਤਾ ਅਤੇ ਸੇਵਾਦਾਰਾਂ ਦੀ ਇਸ ਨੇਕ ਪਹਿਲ ਦੀ ਸਰਾਹਨਾ ਕੀਤੀ।ਇਸ ਮੌਕੇ ਵਿਸ਼ੇਸ਼ ਤੌਰ ‘ਤੇ ਵਾਰਡ ਨੰਬਰ 50 ਦੇ ਕੌਂਸਲਰ ਅਤੇ ਵਿਰੋਧੀ ਧਿਰ ਦੇ ਨੇਤਾ ਸਰਦਾਰ ਮਨਜੀਤ ਸਿੰਘ ਟੀਟੂ, ਦਵਿੰਦਰ ਕੁਮਾਰ ਗੋਲਾ, ਸੁਰਿੰਦਰ ਸ਼ਰਮਾ, ਰਵੀ ਅਤੇ ਬਿੱਲਾ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਰਹੀਆਂ। ਮਹਿਮਾਨਾਂ ਨੇ ਸੇਵਾਦਾਰਾਂ ਦਾ ਹੌਸਲਾ ਵਧਾਉਂਦੇ ਹੋਏ ਕਿਹਾ ਕਿ ਅਜਿਹੀਆਂ ਸੇਵਾਵਾਂ ਸਮਾਜ ਵਿੱਚ ਭਾਈਚਾਰੇ ਅਤੇ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕਰਦੀਆਂ ਹਨ।ਲੰਗਰ ਦੌਰਾਨ ਸੇਵਾਦਾਰਾਂ ਵੱਲੋਂ ਬੜੇ ਪਿਆਰ ਅਤੇ ਸਤਿਕਾਰ ਨਾਲ ਲੋਕਾਂ ਨੂੰ ਪ੍ਰਸਾਦ ਵਰਤਾਇਆ ਗਿਆ ਅਤੇ ਇਲਾਕੇ ਵਿੱਚ ਧਾਰਮਿਕ ਤੇ ਸੇਵਾਮਈ ਮਾਹੌਲ ਬਣਿਆ ਰਿਹਾ। ਇਲਾਕਾ ਵਾਸੀਆਂ ਨੇ ਸੁਸ਼ੀਲ ਕੁਮਾਰ ਸ਼ਿੱਲੀ ਅਤੇ ਉਹਨਾਂ ਦੀ ਟੀਮ ਦਾ ਧੰਨਵਾਦ ਕਰਦੇ ਹੋਏ ਭਵਿੱਖ ਵਿੱਚ ਵੀ ਅਜਿਹੀਆਂ ਸੇਵਾਵਾਂ ਜਾਰੀ ਰੱਖਣ ਦੀ ਅਪੀਲ ਕੀਤੀ।Related