ਪਾਉਂਟਾ ਸਾਹਿਬ : ਹਿਮਾਚਲ ‘ਚ ਮੀਂਹ ਦਾ ਕਹਿਰ ਜਾਰੀ ਹੈ। ਜ਼ਮੀਨ ਖਿਸਕਣ ਦੀਆਂ ਘਟਨਾਵਾਂ ਲਗਾਤਾਰ ਸੁਣਨ ਨੂੰ ਮਿਲ ਰਹੀਆਂ ਹਨ। ਪਾਉਂਟਾ ਸਾਹਿਬ ਸ਼ਿਲਾਈ ਗੁੱਮਾ ਹਟਕੋਟੀ ਨੈਸ਼ਨਲ ਹਾਈਵੇਅ 707 ਕਾਮਰਾਉ ਨੇੜੇ ਢਿੱਗਾਂ ਡਿੱਗਣ ਕਾਰਨ ਬੰਦ ਹੋ ਗਿਆ ਹੈ। ਦੱਸ ਦੇਈਏ ਕਿ ਐਤਵਾਰ ਨੂੰ ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਦੀ ਰਿਪੋਰਟ ਦੇ ਅਨੁਸਾਰ, ਮੀਂਹ ਕਾਰਨ ਹਿਮਾਚਲ ਪ੍ਰਦੇਸ਼ ਵਿੱਚ ਨੈਸ਼ਨਲ ਹਾਈਵੇਅ 305 ਸਮੇਤ 281 ਸੜਕਾਂ ਨੈਸ਼ਨਲ ਹਾਈਵੇਅ ਸਮੇਤ 281 ਸੜਕਾਂ ਬੰਦ ਹੋਈਆਂ ਸਨ।

    ਇਸ ਤੋਂ ਇਲਾਵਾ 177 ਜਲ ਸਪਲਾਈ ਢਾਂਚੇ ਵਿਚ ਵੀ ਵਿਘਨ ਪਿਆ ਹੈ। ਇਸ ਦੇ ਨਾਲ ਹੀ ਸਰਕਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਅੱਗ ਲੱਗਣ ਦੀ ਕੋਈ ਘਟਨਾ ਨਹੀਂ ਵਾਪਰੀ।