ਫਿਰੋਜ਼ਪੁਰ ( ਜਤਿੰਦਰ ਪਿੰਕਲ ) ਬੀਤੀ ਰਾਤ ਜਿਲਾ ਹਸਪਤਾਲ ਫਿਰੋਜ਼ਪੁਰ ਵਿੱਚ ਫਿਰੋਜ਼ਪੁਰ ਸ਼ਹਿਰ ਦੇ ਵਾਸੀਆਂ ਵੱਲੋਂ ਪਹਿਲਾਂ ਤੋਂ ਹੋਈ ਲੜਾਈ ਦੇ ਇਲਾਜ ਅਤੇ ਐਮਐਲਏਆਰ ਕਟਵਾਉਣ ਲਈ ਆਈ ਹੋਈ ਧਿਰ ਉੱਪਰ ਦੁਬਾਰਾ ਦੂਜੀ ਧਿਰ ਵੱਲੋਂ ਹਮਲਾ ਕੀਤੇ ਜਾਣ ਦੀ ਕੋਸ਼ਿਸ਼ ਵਿੱਚ ਹਸਪਤਾਲ ਦੇ ਅੰਦਰ ਇੱਟਾਂ ਰੋੜੇ ਚਲਾਏ ਗਏ ਅਤੇ ਸ਼ਰੇਆਮ ਹੱਥਾਂ ਵਿੱਚ ਹਥਿਆਰ ਲੈ ਕੇ ਐਮਰਜੈਂਸੀ ਵਾਰਡ ਵਿੱਚ ਘੁੰਮਦੀ ਰਹੇ, ਜਿਸ ਸਮੇਂ ਡਿਊਟੀ ਕਰ ਰਹੇ ਡਾਕਟਰ ਅਤੇ ਹੋਰ ਪੈਰਾਮੈਡੀਕਲ ਸਟਾਫ ਅਚਾਨਕ ਘਬਰਾਹਟ ਵਿੱਚ ਆ ਗਿਆ ਅਤੇ ਉਹਨਾਂ ਨੇ ਆਪਣੇ ਬਿਊਟੀ ਕਮਰਿਆਂ ਦੇ ਦਰਵਾਜ਼ੇ ਬੰਦ ਕਰਕੇ ਆਪਣੀ ਜਾਨ ਬਚਾਈ ਇਸ ਸਾਰੇ ਘਟਨਾ ਕਰਮ ਦੀ ਸੂਚਨਾ ਪੁਲਿਸ ਹੈਲਪ ਲਾਈਨ ਤੇ ਦਿੱਤੇ ਜਾਣ ਬਾਅਦ ਪੁਲਿਸ ਦੇ ਹਰਕਤ ਵਿੱਚ ਆਉਣ ਸਮੇਂ ਤੱਕ ਦੋਸ਼ੀ ਹਸਪਤਾਲ ਵਿੱਚੋਂ ਫਰਾਰ ਹੋ ਚੁੱਕੇ ਸਨ। ਇਸ ਘਟਨਾ ਦੇ ਰੋਸ ਵਜੋਂ ਅੱਜ ਪੀਸੀਐਮਐਸ ਐਸੋਸੀਏਸ਼ਨ ਦੇ ਜ਼ਿਲ੍ਾ ਪ੍ਰਧਾਨ ਡਾਕਟਰ ਜਤਿੰਦਰ ਕੋਸ਼ੜ ਅਤੇ ਪੈਰਾਂ ਮੈਡੀਕਲ ਸਿਹਤ ਕਰਮਚਾਰੀ ਯੂਨੀਅਨ ਦੇ ਜ਼ਿਲ੍ਾ ਪ੍ਰਧਾਨ ਸੁਧੀਰ ਅਲਗਜੈਂਡਰ ਦੀ ਅਗਵਾਈ ਵਿੱਚ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਇੱਕ ਘੰਟਾ ਓਪੀਡੀ ਅਤੇ ਹਸਪਤਾਲ ਦਾ ਸੰਪੂਰਨ ਕੰਮ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਸਮੇਂ ਵੱਖ-ਵੱਖ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਕੋਲੋਂ ਬੜੇ ਲੰਮੇ ਸਮੇਂ ਤੋਂ ਸਿਕਿਉਰਟੀ ਲਈ ਮੰਗ ਕੀਤੀ ਜਾ ਰਹੀ ਹੈ ਪਰ ਪੰਜਾਬ ਸਰਕਾਰ ਦੇ ਕੰਨਾਂ ਉੱਪਰ ਜੂ ਨਹੀਂ ਸਰਕ ਰਹੀ। ਗੱਲਬਾਤ ਕਰਦਿਆਂ ਡਾਕਟਰ ਯੁਗਪ੍ਰੀਤ ਸਿੰਘ ਨੇ ਐਸਐਮਓ ਡਾਕਟਰ ਨਿਖਿਲ ਗੁਪਤਾ ਜੀ ਨੂੰ ਬੇਨਤੀ ਕੀਤੀ ਗਈ ਇੰਸਟੀਟਿਊਸ਼ਨਲ ਐਫਆਈਆਰ ਕਰਵਾ ਕੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਰੈਸਟ ਕਰਵਾ ਕੇ ਬਣਦੀ ਕਾਰਵਾਈ ਕਰਵਾਈ ਜਾਵੇ ਅਤੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਗਈ ਕਿ ਸਿਵਲ ਹਸਪਤਾਲ ਵਿੱਚ ਪੱਕੇ ਤੌਰ ਤੇ ਪੁਲਿਸ ਚੌਂਕੀ ਬਣਵਾਈ ਜਾਵੇ। ਧਰਨੇ ਤੋਂ ਉਪਰੰਤ ਹਸਪਤਾਲ ਦਾ ਕੰਮ ਚਾਲੂ ਕਰਵਾ ਦਿੱਤਾ ਗਿਆ ਇਸ ਰੋਸ ਪ੍ਰਦਰਸ਼ਨ ਦਾ ਪਤਾ ਲੱਗਣ ਤੇ ਡੀਐਸਪੀ ਸਿਟੀ ਸੁਖਵਿੰਦਰ ਸਿੰਘ ਹਸਪਤਾਲ ਵਿੱਚ ਹਸਪਤਾਲ ਦੇ ਸਟਾਫ ਨਾਲ ਗੱਲਬਾਤ ਕਰਨ ਪਹੁੰਚੇ ਅਤੇ ਉਹਨਾਂ ਨੇ ਭਰੋਸਾ ਦਵਾਇਆ ਕਿ ਸ਼ਾਮ ਦੇ ਸਮੇਂ ਛੇ ਘੰਟਿਆਂ ਲਈ ਮੈਂ ਆਪਣੇ ਪੱਧਰ ਉੱਪਰ ਮੁਲਾਜ਼ਮਾਂ ਦੀ ਡਿਊਟੀ ਲਗਾ ਦਿੰਦਾ ਹਾਂ, ਇਸ ਤੋਂ ਵਧੇਰੇ ਮੈਂ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਰਾਬਤਾ ਕਰਕੇ ਹਸਪਤਾਲ ਵਿੱਚ ਡਾਕਟਰਾਂ ਅਤੇ ਪੂਰੇ ਮੈਡੀਕਲ ਸਟਾਫ ਦੀ ਸੁਰੱਖਿਆ ਵਾਸਤੇ ਡਿਊਟੀ ਲਗਾ ਦਿੱਤੀ ਜਾਵੇਗੀ। ਇਸ ਵਿੱਚ ਹੋਰਨਾਂ ਤੋਂ ਇਲਾਵਾ ਡਾਕਟਰ ਨਵੀਨ ਸੇਠੀ ਡਾਕਟਰ ਦੀਕਸ਼ਿਤ ਡਾਕਟਰ ਮਨਪ੍ਰੀਤ ਡਾਕਟਰ ਤੁਸ਼ਟੀ ਡਾਕਟਰ ਡਿਸ਼ਬੀਨ ਬਾਜਵਾ ਡਾਕਟਰ ਪਾਹੁਲ ਡਾਕਟਰ ਰਾਜਨ ਮਿੱਤਲ ਡਾਕਟਰ ਰਚਨਾ ਮਿੱਤਲ ਡਾਕਟਰ ਕਾਰਜ ਡਾਕਟਰ ਸਿੰਘਲਾ ਡਾਕਟਰ ਰਿਸ਼ਬ ਡਾਕਟਰ ਮਾਨਕ ਰਾਮ ਪ੍ਰਸਾਦ ਨਰਿੰਦਰ ਸ਼ਰਮਾ ਪੈਰਾਮੈਡੀਕਲ ਆਗੂ ਨਰਿੰਦਰ ਸਿੰਘ ਪ੍ਰੀਤ ਮੁਖੀਜਾ ਕੌਰ ਜੀ ਸਿੰਘ ਬਿਕਰਮਜੀਤ ਸਿੰਘ ਰਾਜਬੀਰ ਨਰਿੰਦਰ ਸ਼ਰਮਾ ਅਜੀਤ ਗਿੱਲ ਜਤਿੰਦਰ ਸ਼ਰਮਾ ਨਛੱਤਰ ਸਿੰਘ ਰਾਜਵੀਰ ਸਿੰਘ ਕਰਨ ਡਾਕਟਰ ਗਾਬਾ ਗੁਰਮੇਲ ਸਟਾਫ ਨਰਸ ਰਾਮ ਅਵਤਾਰ ਗੀਤਾਂਜਲੀ ਸਵੇਤਾ ਮਨਦੀਪ ਮੋਨਿਕਾ ਪ੍ਰਵੀਨ ਨੀਰਜ ਜੋਤੀ ਰੋਸ਼ਨ ਰਾਜਵੀਰ ਵਿਜੇ ਕੋਮਲ ਇੰਦਰਜੀਤ ਫਾਰਮਾਸੀ ਅਫਸਰ ਮਨਪ੍ਰੀਤ ਕੌਰ ਸਿਮਰਨਜੀਤ ਕੌਰ ਸਵਿਤਾ ਇਸ ਸਮੇਂ ਸਿਵਲ ਹਸਪਤਾਲ ਫਰੋਜਪੁਰ ਦਾ ਸਮੁੱਚਾ ਸਟਾਫ ਹਾਜ਼ਰ ਸੀ।