ਨਵਾਂਸ਼ਹਿਰ (ਜਤਿੰਦਰ ਪਾਲ ਸਿੰਘ ਕਲੇਰ )– ਪੁਲਿਸ ਵਲੋਂ 530 ਪੇਟੀਆਂ ਸ਼ਰਾਬ ਸਮੇਤ 3 ਮੁਲਜ਼ਮਾਂ ਨੂੰ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਐੱਸਐੱਸਪੀ ਭਾਗੀਰਥ ਸਿੰਘ ਮੀਨਾ ਦੇ ਨਿਰਦੇਸ਼ਾਂ ਤਹਿਤ ਐੱਸਪੀ (ਡੀ) ਡਾ. ਮੁਕੇਸ਼ ਕੁਮਾਰ ਨੇ ਦੱਸਿਆ ਕਿ ਡੀਐੱਸਪੀ ਰਣਜੀਤ ਸਿੰਘ ਬਦੇਸ਼ਾ ਦੀ ਅਗਵਾਈ ‘ਚ ਪੁਲਿਸ ਥਾਣਾ ਸਦਰ ਨਵਾਂਸ਼ਹਿਰ ਦੀ ਐੱਸਐੱਚਓ ਇੰਸਪੈਕਟਰ ਨਰੇਸ਼ ਕੁਮਾਰੀ ਨੇ ਸ਼ਰਾਬ ਨਾਲ ਭਰਿਆ ਇਕ ਕੈਂਟਰ ਨੰਬਰ ਆਰਜੇ 4 ਜੀਕੇ 3917 ਨਜ਼ਦੀਕ ਬੀਰੋਵਾਲ ਟੀ ਪੁਆਇੰਟ ਜਾਡਲਾ ਵਿਖੇ 3 ਕਥਿਤ ਮੁਲਜ਼ਮਾਂ ਨੂੰ ਕਾਬੂ ਕਰਕੇ 530 ਪੇਟੀਆਂ ਮਾਰਕਾ ਆਲ ਸੀਜ਼ਨ ਸ਼ਰਾਬ ਬਰਾਮਦ ਕਰਕੇ ਨਾਜਾਇਜ਼ ਸ਼ਰਾਬ ਦੀ ਤਸਕਰੀ ਨੂੰ ਰੋਕਣ ‘ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਡੀਐੱਸਪੀ ਨੇ ਦੱਸਿਆ ਕਿ ਇਕ ਗੁਪਤਾ ਸੂਚਨਾ ਦੇ ਆਧਾਰ ‘ਤੇ ਪੁਲਿਸ ਥਾਣਾ ਸਦਰ ਨਵਾਂਸ਼ਹਿਰ ਵਿਖੇ ਕਥਿਤ ਮੁਲਜ਼ਮ ਜਗਦੀਸ਼ ਪਾਂਡੇ ਵਾਸੀ ਹਰਦੋਈਆ ਉੱਤਰ ਪ੍ਰਦੇਸ਼, ਅਸ਼ੋਕ ਵਾਸੀ ਰਾਏਸਰ ਜ਼ਿਲ੍ਹਾ ਬੀਕਾਨਗਰ, ਰਾਜਸਥਾਨ ਤੇ ਰਾਮ ਸ਼ਾਹ ਵਾਸੀ ਜੀਤਪੁਰ ਥਾਣਾ ਪੋਜੇਵਾਲ ਦਰਜ ਕਰਕੇ ਨਾਕਾ ਬੰਦੀ ਕਰਕੇ ਉਕਤ ਕੈਂਟਰ ਤੇ ਉਸ ਦੇ ਅੱਗੇ ਰੈਕੀ ਕਰਦੀ ਹੋਈ ਕਾਰ ਨੰਬਰੀ ਪੀਬੀ 46 ਐਨ 3168 ਮਾਰਕਾ ਹੋਡਾਈ ਈਉਨ ਸਮੇਤ ਮੁਕੱਦਮੇ ‘ਚੋਂ ਤਿੰਨੇ ਨਾਮਜ਼ਦ ਕਥਿਤ ਮੁਲਜ਼ਮਾਂ ਨੂੰ ਮੌਕੇ ਤੇ ਕਾਬੂ ਕੀਤਾ। ਗਿਣਤੀ ਕਰਨ ‘ਤੇ ਕੁਲ 530 ਪੇਟੀਆਂ ਕੈਂਟਰ ‘ਚੋਂ ਬਰਾਮਦ ਕੀਤੀਆਂ ਗਈਆਂ। ਉਕਤ ਤਿੰਨਾ ਕਥਿਤ ਮੁਲਜ਼ਮ ਨੂੰ ਗਿ੍ਫਤਾਰ ਕਰਨ ਉਪਰੰਤ ਅਦਾਲਤ ‘ਚ ਪੇਸ਼ ਕੀਤਾ ਗਿਆ ਤੇ ਰਿਮਾਂਡ ਲੈ ਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।