ਪੁਲਸ ਥਾਣਾ ਡਿਵੀਜ਼ਨ ਨੰ ਪੰਜ ਅਧੀਨ ਆਉਂਦੇ ਬਸਤੀ ਸ਼ੇਖ ਅਤੇ ਇਸਦੇ ਆਸ ਪਾਸ ਦੇ ਬਸਤੀਆ ‘ਚ ਇਨੀ ਦਿਨੀਂ ਚਿੱਟੇ ਦਾ ਨਸ਼ਾ ਸ਼ਰੇਆਮ ਵਿਕ ਰਿਹਾ ਹੈ। ਥਾਣਾ ਡਿਵੀਜ਼ਨ ਨੰ ਵੇਸ੍ਟ ਦੀ ਪੁਲਸ ਇਲਾਕੇ ਵਿਚ ਵੱਗ ਰਹੇ ਇਸ ਨਸ਼ੇ ਦੇ ਦਰਿਆ ਨੂੰ ਰੋਕਣ ਵਿਚ ਨਾਕਾਮ ਸਾਬਿਤ ਹੋ ਰਹੀ ਹੈ। ਇਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨਸ਼ੇ ਨੂੰ ਠੱਲ੍ਹ ਪਾਉਣ ਲਈ ਕੋਸ਼ਿਸ਼ਾਂ ਕਰ ਰਹੀ ਹੈ ਪਰ ਇਲਾਕੇ ਦੇ ਵੱਖ-ਵੱਖ ਬਸਤੀਆ ਵਿਚ ਨਸ਼ਾ ਵੇਚਣ ਵਾਲਿਆਂ ਤੋਂ ਪੁਲਸ ਭਲੀ ਭਾਂਤ ਜਾਣੂ ਹੋਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕਰ ਰਹੀ ਜਿਸ ਤੋਂ ਦਾਲ ਵਿਚ ਕੁਝ ਕਾਲਾ ਨਜ਼ਰ ਆ ਰਿਹਾ ਹੈ। ਇਸ ਤਰ੍ਹਾਂ ਦਾ ਹੀ ਇੱਕ ਮਾਮਲਾ ਬਸਤੀ ਸ਼ੇਖ ਤੋਂ ਸਾਹਮਣੇ ਆ ਰਿਹਾ ਹੈ ਬਸਤੀ ਸ਼ੇਖ ਵੈਸਟ ਹਲਕੇ ਦੇ ਬਸਤੀ ਦਾਨਿਸ਼ਮੰਦਾ ਦੀ ਟੈਂਕੀ ਦੇ ਨੇੜੇ ਇੱਕ ਬਾਬਾ ਲੂਣ ਨਾਮ ਦੇ ਵਿਅਕਤੀ ਅਤੇ ਉਸ ਦੇ ਬੇਟੇ ਸ਼ਰੇਆਮ ਨਸ਼ੇ ਦੇ ਕੈਪਸੂਲ ਅਤੇ ਗੋਲੀਆਂ ਵੇਚ ਰਿਹਾ ਹੈ ਉਹ ਮਸਾਲਿਆਂ ਦੇ ਕਾਰੋਬਾਰ ਵਿੱਚ ਵੀ ਨਕਲੀ ਮਸਾਲੇ ਵੇਚ ਕੇ ਲੋਕਾਂ ਨੂੰ ਸਰੀਰਕ ਨੁਕਸਾਨ ਪਹੁੰਚਾ ਰਿਹਾ ਹੈ । ਚਿੱਟੇ ਦੇ ਆਦੀ ਨੌਜਵਾਨ ਸ਼ਰੇਆਮ ਚਿੱਟੇ ਦੇ ਟੀਕੇ ਲਾਉਂਦੇ ਵੇਖੇ ਜਾਂਦੇ ਹਨ, ਜਿੱਥੇ ਸਰਿੰਜ਼ਾਂ, ਪੀਨਾ ਅਤੇ ਮੈਡੀਕਲ ਨਸ਼ੇ ਦੇ ਪੱਤੇ ਆਮ ਖਿਲਰੇ ਪਏ ਮਿਲ ਜਾਂਦੇ ਹਨ । ਪ੍ਰੰਤੂ ਪੁਲਸ ਦੀ ਹਾਲਤ ਤਾਂ ਦੀਵੇ ਥੱਲੇ ਹਨੇਰੇ ਵਾਲੀ ਕਹਾਵਤ ਵਾਲੀ ਬਣੀ ਹੋਈ ਹੈ।
ਇਲਾਕੇ ਵਿਚ ਨਸ਼ੇ ਦੇ ਪੈਰ ਪਸਾਰਨ ਨਾਲ ਲੁੱਟਾਂ ਖੋਹਾਂ ਅਤੇ ਚੋਰੀਆਂ ਦੀਆਂ ਵਾਰਦਾਤਾਂ ਵਿਚ ਵੀ ਦਿਨੋਂ ਦਿਨ ਵਾਧਾ ਹੋ ਰਿਹਾ ਹੈ। ਕੁੱਝ ਸਮਾਂ ਪਹਿਲਾਂ ਬਾਬਾ ਲੂਣ ਨਾਮ ਦੇ ਵਿਅਕਤੀ ਦੀ ਮੈਡੀਕਲ ਦੁਕਾਨ ਬਸਤੀ ਸ਼ੇਖ ਦੇ ਅੱਡੇ ਤੇ ਸੀ ਜਿਸ ਕਾਰਨ ਲੋਕਾਂ ਨੇ ਦੁਕਾਨ ਦਾ ਵਿਰੋਧ ਕੀਤਾ ਅਤੇ ਉਥੋਂ ਇਹ ਦੁਕਾਨ ਬੰਦ ਕਰਵਾਈ ਪਰ ਹੁਣ ਬਸਤੀ ਦਾਨਿਸ਼ਮੰਦਾ ਦੀ ਟੈਂਕੀ ਦੇ ਨੇੜੇ ਉਹੀ ਬਾਬਾ ਲੂਣ ਨਾਮ ਦੇ ਵਿਅਕਤੀ ਅਤੇ ਉਸ ਦੇ ਬੇਟੇ ਵਲੋਂ ਬਿਨਾਂ ਕਿਸੇ ਡਰ ਤੋਂ ਖੁਲੇਆਮ ਚਿੱਟਾ ਵੇਚ ਰਹੇ ਹਨ ਲੋਕਾਂ ਨੂੰ ਇਸ ਬਾਰੇ ਪਤਾ ਨਹੀਂ ਲੱਗ ਰਿਹਾ ਪਰ ਵੈਲਕਮ ਪੰਜਾਬ ਨਿਊਜ਼ ਨੂੰ ਜਦੋ ਇਸ ਬਾਰੇ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਕਿਹਾ ਕਿ ਪੁਲਸ ਦੀ ਮਿਲੀ ਭੁਗਤ ਤੋਂ ਬਿਨਾ ਨਸ਼ਾ ਨਹੀਂ ਵਿਕ ਸਕਦਾ।ਉਨਾਂ ਪੁਲਸ ਸਭ ਕੁਝ ਜਾਣਦੇ ਹੋਏ ਵੀ ਉਨ੍ਹਾਂ ‘ਤੇ ਕੋਈ ਕਾਰਵਾਈ ਨਹੀਂ ਕਰਦੀ ਜੇਕਰ ਕਦੇ ਇਨ੍ਹਾਂ ਨੂੰ ਰੰਗੇ ਹੱਥੀ ਕਾਬੂ ਕਰ ਵੀ ਲਿਆ ਜਾਂਦਾ ਹੈ ਤੇ ਬਾਹਰੋਂ ਬਾਹਰ ਲੈ ਦੇ ਕੇ ਮਾਮਲਾ ਰਫਾ ਦਫ਼ਾ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਬਾਬਾ ਲੂਣ ਦੇ ਬੇਟੇ ਵਲੋਂ ਬਿਨਾਂ ਕਿਸੇ ਖੌਫ ਦੇ ਆਪਣਾ ਨਸ਼ਾ ਵੇਚਣ ਦਾ ਕੰਮ ਜਾਰੀ ਰੱਖਿਆ ਜਾਂਦਾ ਹੈ।ਇਹ ਨਸ਼ਾ ਪੁਲਸ ਦੀ ਸ਼ੈਅ ਨਾਲ ਵਿਕ ਰਿਹਾ ਹੈ। ਪੁਲਸ ਦੇ ਵਿਚ ਹੀ ਕੁਝ ਕਾਲੀਆਂ ਭੇਡਾਂ ਹਨ ਜੋ ਨਸ਼ਾ ਵਿਕਾ ਰਹੀਆਂ ਹਨ।ਲੋਕਾਂ ਦਾ ਕਹਿਣਾ ਹੈ ਕਿ ਮਾਨਯੋਗ ਕਮਿਸ਼ਨਰ ਸਾਹਿਬ ਹੁਣ ਇਸ ਬੰਦੇ ਤੇ ਕੀ ਕਾਰਵਾਈ ਕਰੇਗੀ।
ਅਗਲੇ ਭਾਗ ਵਿੱਚ ਹੋਰ ਵੀ ਕਰਾਂਗੇ ਖੁਲਾਸੇ