11 ਕੇ ਵੀ ਲਿੰਕ ਫੀਡਰ ਦੀ ਸਪਲਾਈ ਰੋਡ ਵਾਇਡਿੰਗ ਦੇ ਜ਼ਰੂਰੀ ਕੰਮ ਕਾਰਣ ਬਿਜਲੀ ਰਹੇਗੀ ਬੰਦ।

    ਫਗਵਾੜਾ ( ਨਰੇਸ਼ ਪਾਸੀ /ਡਾ ਰਮਨ ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਟੈਕ / 3 ਉਪ ਮੰਡਲ ਹਦੀਆਬਾਦ ਫਗਵਾੜਾ ਨੇ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਮਿਤੀ 2/06/22 ਦਿਨ ਵੀਰਵਾਰ ਨੂੰ 11 ਕੇ ਵੀ ਸਵਿਚਿੰਗ ਸਟੇਸ਼ਨ ਸ਼ੂਗਰ ਮਿਲ ਫਗਵਾੜਾ ਤੋ ਚੱਲਦੇ 11 ਕੇ ਵੀ ਹਦੀਆਬਾਦ ਅਤੇ 66 ਕੇ ਵੀ ਦੋਲਤਪੁਰ ਤੋਂ ਚੱਲਦੇ 11 ਕੇ ਵੀ ਲਿੰਕ ਫੀਡਰ ਦੀ ਸਪਲਾਈ ਰੋਡ ਵਾਇਡਿੰਗ ਦੇ ਕੰਮ ਦੇ ਕਾਰਣ ਦਰਖਤਾਂ ਦੀ ਕੱਟਾਈ ਜੋ ਕਿ ਜੰਗਲਾਤ ਮਹਿਕਮੇ ਵੱਲੋਂ ਕੀਤੀ ਜਾਣੀ ਹੈ ਦੇ ਕਾਰਣ ਸਮਾ ਸਵੇਰੇ 10.00 ਵਜੇ ਤੋਂ ਬਾਅਦ ਦੁਪਹਿਰ 02.00 ਵਜੇ ਤੱਕ ੲਿਲਾਕਾ ਭਗਤਪੁਰਾ ਭਾਣੋਕੀ ਰੋਡ , ਸ਼ਹੀਦ ਉਧਮ ਸਿੰਘ ਨਗਰ , ਪ੍ਰੀਤ ਨਗਰ , ਪਿੰਡ ਕੋਟਰਾਣੀ , ਪ੍ਰਾਈਮ ਅਸਟੇਟ , ਰਾਜਾ ਗਾਰਡਨ , ਖੇੜਾ ਕਲੋਨੀ , ਧਿਆਨ ਸਿੰਘ ਕਲੋਨੀ , ਮਾਨ ਨਗਰ , ਅਰੋੜਾ ਕਲੋਨੀ , ਹਦੀਆਬਾਦ ਮੈਨ ਬਾਜ਼ਾਰ , ਗ੍ਰੀਨ ਲੈਂਡ ਕਲੋਨੀ ਆਦਿ ਦੀ ਬਿਜਲੀ ਬੰਦ ਰਹੇਗੀ।