ਭਾਜਪਾ ਦੇ ਨੌਜਵਾਨਾਂ ਦਾ ਜੋਸ਼ ‘ਆਪ’ ਸਰਕਾਰ ਦੇ ਝੂਠ ਨੂੰ ਬੇਨਕਾਬ ਕਰੇਗਾ

ਜਲੰਧਰ/ਨਵੀਨ ਪੁਰੀ : ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦੇ ਪ੍ਰਦੇਸ਼ ਪ੍ਰਧਾਨ ਸ੍ਰੀ ਅਨੁਜ ਖੋਸਲਾ ਜੀ ਦੇ ਜਲੰਧਰ ਆਗਮਨ ਨੂੰ ਲੈ ਕੇ ਯੁਵਾ ਮੋਰਚਾ ਜ਼ਿਲ੍ਹਾ ਜਲੰਧਰ ਵੱਲੋਂ ਭਰਵੇਂ ਸਵਾਗਤ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਇਸ ਸਬੰਧੀ ਯੁਵਾ ਮੋਰਚਾ ਜ਼ਿਲ੍ਹਾ ਜਲੰਧਰ ਦੀ ਇੱਕ ਅਹਿਮ ਮੀਟਿੰਗ ਪੰਕਜ ਜੁਲਕਾ ਜੀ ਦੀ ਅਗਵਾਈ ਹੇਠ ਪਾਰਟੀ ਦਫ਼ਤਰ, ਸ਼ੀਤਲਾ ਮਾਤਾ ਮੰਦਰ ਵਿਖੇ ਹੋਈ।

ਮੀਟਿੰਗ ਦੌਰਾਨ ਪ੍ਰਦੇਸ਼ ਪ੍ਰਧਾਨ ਦੇ ਸਵਾਗਤੀ ਸਮਾਗਮ ਨੂੰ ਸਫਲ ਬਣਾਉਣ ਲਈ ਵੱਖ-ਵੱਖ ਤਿਆਰੀਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ ਅਤੇ ਯੁਵਾ ਕਾਰਕੁਨਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਇਸ ਮੌਕੇ ਕਾਰਕੁਨਾਂ ਨੇ ਪ੍ਰਦੇਸ਼ ਪ੍ਰਧਾਨ ਦੇ ਜਲੰਧਰ ਆਗਮਨ ਨੂੰ ਲੈ ਕੇ ਉਤਸ਼ਾਹ ਪ੍ਰਗਟ ਕੀਤਾ।

ਮੀਟਿੰਗ ਵਿੱਚ ਜ਼ਿਲ੍ਹਾ ਮਹਾਮੰਤਰੀ ਸੂਰਿਆ ਮਿਸ਼ਰਾ, ਵਰੁਣ ਦੁਬੇ, ਸਾਬਕਾ ਜ਼ਿਲ੍ਹਾ ਪ੍ਰਧਾਨ ਯੁਵਾ ਮੋਰਚਾ ਬਲਜੀਤ ਪ੍ਰਿੰਸ, ਸੰਜੀਵ ਮਨੀ, ਪ੍ਰਦੇਸ਼ ਮੀਡੀਆ ਇੰਚਾਰਜ ਯੁਵਾ ਮੋਰਚਾ, ਪ੍ਰਸ਼ਾਂਤ ਗੰਭੀਰ, ਪੰਕਜ ਸਰੰਗਲ, ਜੋਲੀ ਬੇਦੀ, ਸਾਹਿਲ ਸ਼ਰਮਾ, ਸ਼ਿਵਮ ਚੋਪੜਾ, ਸੁਖਮੰਦਰ, ਦਿਨੇਸ਼ ਵਰਮਾ, ਪੰਕਜ ਲੂਥਰਾ, ਗੌਰਵ ਰਾਏ, ਕਾਰਤਿਕ ਦੁੱਗਲ, ਨਿਤਿਨ ਖੇੜਾ, ਅੰਕੁਸ਼, ਵਿਕਾਸ ਸ਼ਾਰਦਾ, ਭਰਤ ਸਿੱਕਾ, ਭੁਵਨ ਮਲਹੋਤਰਾ ਅਤੇ ਚਿਰਾਗ ਡਾਂਗ ਸਮੇਤ ਯੁਵਾ ਮੋਰਚਾ ਦੇ ਅਹੁਦੇਦਾਰ ਤੇ ਕਾਰਕੁਨ ਹਾਜ਼ਰ ਸਨ।

ਯੁਵਾ ਮੋਰਚਾ ਦੇ ਆਗੂਆਂ ਨੇ ਕਿਹਾ ਕਿ ਪ੍ਰਦੇਸ਼ ਪ੍ਰਧਾਨ ਦਾ ਜਲੰਧਰ ਪਹੁੰਚਣ ’ਤੇ ਭਰਵਾਂ ਅਤੇ ਜੋਸ਼ੀਲਾ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਦੇ ਨੌਜਵਾਨ ਕਾਰਕੁਨਾਂ ਵਿੱਚ ਪ੍ਰੋਗਰਾਮ ਨੂੰ ਲੈ ਕੇ ਖਾਸ ਉਤਸ਼ਾਹ ਹੈ ਅਤੇ ਸਾਰੇ ਪੁਰਾਣੇ ਤੇ ਮੌਜੂਦਾ ਸਾਥੀ ਇਸ ਨੂੰ ਸਫਲ ਬਣਾਉਣ ਲਈ ਪੂਰੀ ਤਰ੍ਹਾਂ ਜੁਟੇ ਹੋਏ ਹਨ।