ਜਲੰਧਰ(ਵਿੱਕੀ ਸੂਰੀ):- ਜਲੰਧਰ-ਅੰਮ੍ਰਿਤਸਰ ਰੇਲ ਮਾਰਗ ਤੇ ਪੈਂਦੀ ਜਨਤਾ ਕਲੋਨੀ ਰੇਲ ਲਾਈਨਾਂ ਤੋਂ ਰੇਲ ਗੱਡੀ ਦੀ ਲਪੇਟ ‘ਚ ਆਉਣ ਨਾਲ ਇਕ ਵਿਅਕਤੀ ਦੀ ਦੋ ਹਿੱਸਿਆਂ ਵਿੱਚ ਕੱਟੀ ਹੋਈ ਲਾਸ਼ ਪੁਲਿਸ ਨੂੰ ਬਰਾਮਦ ਹੋਈ ਹੈ। ਇਸ ਸਬੰਧੀ ਜੀਆਰਪੀ ਪੁਲਿਸ ਦੇ ਏਐਸਆਈ ਨਰਿੰਦਰ ਪਾਲ ਨੇ ਦੱਸਿਆ ਕਿ ਰਾਤ ਸਮੇਂ ਅਣਪਛਾਤੀ ਰੇਲ ਗੱਡੀ ਦੀ ਚਪੇਟ ਵਿੱਚ ਆਏ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ।

    ਉਹਨੂੰ ਦੱਸਿਆ ਕਿ ਸਵੇਰੇ ਮਿਲੀ ਸੂਚਨਾ ਉਪਰੰਤ ਮੌਕੇ ਤੇ ਆਸ-ਪਾਸ ਲੋਕਾਂ ਕੋਲੋਂ ਮ੍ਰਿਤਕ ਵਿਅਕਤੀ ਦੀ ਪਹਿਚਾਣ ਕਰਾਉਣੀ ਚਾਹੀ ਪਰ ਕਿਸੇ ਵੱਲੋਂ ਵੀ ਉਸ ਦੀ ਪਹਿਚਾਣ ਨਹੀਂ ਕੀਤੀ ਗਈ। ਤੇ ਨਾ ਹੀ ਉਸਦੀ ਜੇਬ ਵਿੱਚੋਂ ਕੋਈ ਸ਼ਨਾਖਤੀ ਕਾਰਡ ਬਰਾਮਦ ਹੋਇਆ। ਰਾਤ ਸਮੇਂ ਵਾਪਰੇ ਹਾਦਸੇ ਦੌਰਾਨ ਸਾਰੀ ਰਾਤ ਕਈ ਰੇਲ ਗੱਡੀਆਂ ਵਿਅਕਤੀ ਦੀ ਲਾਸ਼ ਤੋਂ ਲੰਘਦੀਆਂ ਰਹੀਆਂ ਤੇ ਸਾਰੀ ਰਾਤ ਲਾਸ਼ ਰੇਲ ਲਾਈਨਾਂ ਤੇ ਰੁਲਦੀ ਰਹੀ।ਮੁਲਾਜ਼ਮ ਨਰਿੰਦਰ ਪਾਲ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਸੱਜੀ ਬਾਂਹ ਤੇ ਓਮ ਅਤੇ ਦਿਲ ਦਾ ਨਿਸ਼ਾਨ ਬਣਿਆ ਹੋਇਆ ਹੈ। ਜੀ ਆਰ ਪੀ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਹੈ।ਅਤੇ ਲਾਸ਼ ਨੂੰ ਸ਼ਨਾਖਤ ਲਈ ਕਰੀਬ 72 ਘੰਟਿਆਂ ਲਈ ਰੱਖਿਆ ਜਾਵੇਗਾ। ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਭਾਵੇਂ ਵਿਅਕਤੀ ਦੀ ਲਾਸ਼ ਦੋ ਹਿੱਸਿਆਂ ਵਿਚ ਵੱਡੀ ਗਈ ਹੈ ਪਰ ਉਸਦਾ ਚਿਹਰਾ ਸਾਫ਼ ਦਿਖਾਈ ਦੇ ਰਿਹਾ ਹੈ।